[gtranslate]

ਕੈਨੇਡਾ ਦੀਆਂ ਸੂਬਾਈ ਚੋਣਾਂ ‘ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ, ਪੰਜਾਬ ਮੂਲ ਦੇ ਆਹ ਆਗੂਆਂ ਨੂੰ ਮਿਲੀ ਜਿੱਤ !

four punjab origin canadians win

ਅਲਬਰਟਾ ਦੀ ਸੂਬਾਈ ਅਸੈਂਬਲੀ ਲਈ ਪੰਜਾਬ ਮੂਲ ਦੇ ਚਾਰ ਆਗੂ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿੱਚ ਕੁੱਲ 15 ਪੰਜਾਬ ਮੂਲ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਚਾਰ ਨੇ ਜਿੱਤ ਦਰਜ ਕੀਤੀ ਹੈ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਜਿੱਤ ਗਏ ਹਨ। ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਮਾਈਕਲ ਸਮਿਥ ਨੂੰ ਹਰਾਇਆ ਹੈ।

ਐਨਡੀਪੀ ਦੇ ਮੌਜੂਦਾ ਵਿਧਾਇਕ ਜਸਵੀਰ ਦਿਓਲ ਐਡਮਿੰਟਨ ਮੀਡੋਜ਼ ਤੋਂ ਮੁੜ ਜਿੱਤਣ ਵਿੱਚ ਕਾਮਯਾਬ ਰਹੇ ਹਨ। ਐਨਡੀਪੀ ਦੇ ਪਰਮੀਤ ਸਿੰਘ ਬੋਪੋਰਾਏ ਨੇ ਕੈਲਗਰੀ ਫਾਲਕਨਰਿਜ ਤੋਂ ਮੌਜੂਦਾ ਯੂਸੀਪੀ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ ਹੈ। ਜਦਕਿ ਕੈਲਗਰੀ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ ਹੈ।

Leave a Reply

Your email address will not be published. Required fields are marked *