[gtranslate]

ਨਿਊਜ਼ੀਲੈਂਡ : ਪਿਛਲੇ 6 ਦਿਨਾਂ ਦੌਰਾਨ 12 ਭਾਰਤੀਆਂ ਨੂੰ ਆਕਲੈਂਡ ਏਅਰਪੋਰਟ ਤੋਂ ਪੁੱਠੇ ਪੈਰੀ ਮੋੜਿਆ ਗਿਆ ਵਾਪਿਸ, ਜਾਣੋ ਕਿਉਂ ?

12 indians were turned back from

ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਜਿਆਦਾਤਰ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ। ਜਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਉਹ ਵਿਦੇਸ਼ਾ ‘ਚ ਕੰਮਕਾਰ ਕਰਕੇ ਜਿਆਦਾ ਪੈਸੇ ਕਮਾ ਸਕਦੇ ਹਨ ਅਤੇ ਆਪਣਾ ਜੀਵਨ ਚੰਗੇ ਢੰਗ ਨਾਲ ਬਿਤਾ ਸਕਦੇ ਹਨ। ਉੱਥੇ ਹੀ ਲੌਕਡਾਊਨ ਮਗਰੋਂ ਕਈ ਦੇਸ਼ ਅਜਿਹੇ ਵੀ ਹਨ ਜੋ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਨਿਊਜ਼ੀਲੈਂਡ ਵੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਨਿਊਜ਼ੀਲੈਂਡ ਸਰਕਾਰ ਵਲੋਂ ਨਿਊਜ਼ੀਲੈਂਡ ਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ accredited employer work visa ਅਤੇ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਦੁਬਾਰਾ ਖੋਲਿਆ ਗਿਆ ਸੀ। ਪਰ ਭਾਰਤ ਦੇ ਵੱਖ ਵੱਖ ਰਾਜਾਂ ਨਾਲ ਸਬੰਧਿਤ ਕੁੱਝ ਲੋਕ ਅਜਿਹੇ ਹਨ ਜੋ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਕਿਸੇ ਵੀ ਤਰੀਕੇ ਨਿਊਜ਼ੀਲੈਂਡ ਪਹੁੰਚਣ ਦੀ ਭਾਲ ‘ਚ ਹਨ।

ਪਰ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੀ ਅਜਿਹੇ ਲੋਕਾਂ ‘ਤੇ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਿਆਰ ਬੈਠੀ ਹੈ, ਜਿਸ ਦੀ ਉਦਾਹਰਣ ਪਿਛਲੇ 6 ਦਿਨਾਂ ਦੌਰਾਨ 12 ਵਾਰ ਸਾਹਮਣੇ ਆਈ ਹੈ, ਦਰਅਸਲ ਬੀਤੇ ਕੁੱਝ ਦਿਨਾਂ ਤੋਂ ਨਿਊਜ਼ੀਲੈਂਡ ‘ਚ ਚਰਚਾ ਹੋ ਰਹੀ ਸੀ ਕਿ ਭਾਰਤੀਆਂ ਨੂੰ ਵਾਪਿਸ ਮੋੜਿਆ ਗਿਆ ਹੈ। ਇਸੇ ਮਸਲੇ ਨੂੰ ਲੈ ਕੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦਾ ਹੁਣ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਦੋ ਤੋਂ ਨਿਊਜ਼ੀਲੈਂਡ ਨੇ ਆਪਣੇ ਬਾਰਡਰ ਖੋਲ੍ਹੇ ਹਨ ਓਦੋਂ ਤੋਂ ਲੈ ਕੇ ਹੁਣ ਤੱਕ 178 ਵਿਅਕਤੀਆਂ ਨੂੰ ਆਕਲੈਂਡ ਏਅਰਪੋਰਟ ਤੋਂ ਭਾਰਤ ਵਾਪਿਸ ਮੋੜਿਆ ਗਿਆ ਹੈ। ਜਦਕਿ ਪਿਛਲੇ ਹਫਤੇ ਦੌਰਾਨ ਯਾਨੀ ਕਿ
ਮਈ ਤੋਂ 31 ਮਈ ਤੱਕ ਆਕਲੈਂਡ ਏਅਰਪੋਰਟ ਤੋਂ 12 ਭਾਰਤੀਆਂ ਨੂੰ ਵਾਪਿਸ ਭੇਜਿਆ ਗਿਆ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਮੁਤਾਬਿਕ ਆਕਲੈਂਡ ਏਅਰਪੋਰਟ ਤੋਂ ਵਾਪਿਸ ਮੋੜੇ ਗਏ ਵਿਅਕਤੀਆਂ ‘ਚ ਨਿਊਜ਼ੀਲੈਂਡ ਵਿੱਚ ਭਾਰਤੀ ਸੈਲਾਨੀਆਂ ਦੀ ਆਮਦ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਹੈ।

ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ‘ਤੇ ਡਿਊਟੀ ਦੇ ਰਹੇ ਕਰਮਚਾਰੀ ਹਰ ਇੱਕ ਆਉਣ ਵਾਲੇ ਵਿਆਕਤੀ ਦੀ ਜਾਂਚ ਪੜਤਾਲ ਕਰ ਸਕਦੇ ਹਨ ਜੇਕਰ ਕੋਈ ਵਿਆਕਤੀ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦਿੰਦਾ ਜਾ ਅਧਿਕਾਰੀਆਂ ਨੂੰ ਕੋਈ ਸ਼ੱਕ ਹੁੰਦਾ ਹੈ ਤਾਂ ਅਧਿਕਾਰੀ ਵਿਅਕਤੀ ਨੂੰ ਏਅਰਪੋਰਟ ਤੋਂ ਵਾਪਿਸ ਮੋੜ ਸਕਦੇ ਹਨ, ਫਿਰ ਉਹ ਭਾਵੇ ਕਿਸੇ ਵੀ ਦੇਸ਼ ਨਾਲ ਸਬੰਧਿਤ ਹੋਵੇ।

Leave a Reply

Your email address will not be published. Required fields are marked *