ਰਹਿੰਦੀ ਦੁਨੀਆਂ ਤਾਈ ਨਾਮ ਰਹੂਗਾ ਜੱਟ ਮੂਸੇਆਲਾ ਕਹਿੰਦਾ ਜੱਟੀਏ, ਸਿੱਧੂ ਨੂੰ ਇਸ ਦੁਨੀਆ ਤੋਂ ਗਏ ਨੂੰ ਭਾਵੇ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ, ਪਰ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਮੂਸੇਵਾਲਾ ਅੱਜ ਜਿਉਂਦਾ ਹੈ, ਹਰ ਦਿਨ ਹੀ ਸੋਸ਼ਲ ਮੀਡੀਆ ਤੇ ਸਿੱਧੂ ਨਾਲ ਜੁੜੀ ਕੋਈ ਨਾ ਕੋਈ ਵੀਡੀਓ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਦੇਖ ਹਰ ਕੋਈ ਭਾਵੁਕ ਵੀ ਹੋ ਜਾਂਦਾ ਹੈ। ਉੱਥੇ ਹਰ ਦਿਨ ਲੋਕ ਸਿੱਧੂ ਦੇ ਪਿੰਡ ਵੀ ਪਹੁੰਚਦੇ ਨੇ ਤੇ ਸਿੱਧੂ ਦੇ ਮਾਤਾ ਪਿਤਾ ਨਾਲ ਦੁੱਖ ਵੰਡਾਉਂਦੇ ਨੇ, ਜ਼ਿਕਰਯੋਗ ਹੈ ਕਿ ਸਿੱਧੂ ਨੇ ਗਾਇਕੀ ਦੇ ਖੇਤਰ ਵਿੱਚ ਬਹੁਤ ਥੋੜੇ ਸਮੇਂ ‘ਚ ਇੱਕ ਵੱਡਾ ਨਾਮ ਬਣਾਇਆ ਸੀ ਤੇ ਸਿੱਧੂ ਵੱਲੋਂ ਆਪਣੇ ਗੀਤਾਂ ‘ਚ ਕਹੀਆਂ ਗੱਲਾਂ ਵੀ ਸੱਚ ਹੋ ਰਹੀਆਂ ਨੇ ਜਦੋਂ ਹੌਲੀਵੁੱਡ ਤੇ ਬੌਲੀਵੁੱਡ ਵਾਲੇ ਸਿੱਧੂ ਦੇ ਪਿੰਡ ਆਉਂਦੇ ਨੇ ਤਾਂ ਸਿੱਧੂ ਦਾ ਉਹ ਗੀਤ ਯਾਦ ਆ ਜਾਂਦਾ ਹੈ ਜਿਸ ਵਿੱਚ ਸਿੱਧੂ ਨੇ ਕਿਹਾ ਸੀ ਕਿ ਆ ਤੇਰੇ ਬੰਬੇ ਬੂਮਬੇ ਵਾਲੇ ਮਿੱਠੀਏ ਮੈ ਮੂਸੇ ਪਿੰਡ ਆਉਣ ਲਾਤੇ ਨੇ, ਖੈਰ ਸਿੱਧੂ ਆਪ ਤਾਂ ਭਾਵੇ ਇਸ ਦੁਨੀਆ ਤੋਂ ਚਲਾ ਗਿਆ ਪਰ ਉਸਦੀ ਆਵਾਜ਼ ਤੇ ਗੀਤ ਰਹਿੰਦੀ ਦੁਨੀਆ ਤੱਕ ਸਿੱਧੂ ਨੂੰ ਲੋਕਾਂ ‘ਚ ਜਿਉਂਦਾ ਰੱਖਣਗੇ।
