ਡੁਨੇਡਿਨ ਵਿੱਚ ਇੱਕ ਚੋਰੀ ਮਗਰੋਂ ਘਟਨਾ ਸਥਾਨ ਤੋਂ ਭੱਜਣ ਲਈ ਵਰਤੀ ਜਾ ਰਹੀ ਇੱਕ ਕਾਰ ਦੇ ਰਾਤ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ 1.25 ਵਜੇ ਦੇ ਕਰੀਬ ਹਿਲਸਾਈਡ ਰੋਡ ‘ਤੇ ਇੱਕ ਸ਼ਰਾਬ ਦੀ ਦੁਕਾਨ ‘ਤੇ ਬੁਲਾਇਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਇੱਕ ਵਿਆਕਤੀ ਵਾਹਨ ਨੂੰ ਦੇਖਿਆ, ਪਰ ਡਰਾਈਵਰ ਨੇ ਰੁਕਣ ਦੇ ਇਸ਼ਾਰੇ ਦੀ ਬਾਅਦ ਵੀ ਕਾਰ ਨਹੀਂ ਰੋਕੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਨੇ ਕਿਹਾ ਕਿ ਮੈਲਬੌਰਨ ਸਟਰੀਟ ‘ਤੇ ਇਕ ਮਿੰਟ ਤੋਂ ਵੀ ਘੱਟ ਸਮੇਂ ਬਾਅਦ ਇਹ ਵਾਹਨ ਹਾਦਸਾਗ੍ਰਸਤ ਹੋ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ ਜਿਨ੍ਹਾਂ ਦੀ ਉਮਰ ਤਕਰੀਬਨ 20 ਸਾਲ ਹੈ। ਇਸ ਦੌਰਾਨ ਇੱਕ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੋ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਅਤੇ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ।