ਨਿਊਜ਼ੀਲੈਂਡ ਵਿੱਚ ਲਗਾਤਾਰ ਗੋਲੀਬਾਰੀ ਹੋਣ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਮੰਗਲਵਾਰ ਨੂੰ ਇੱਕ ਵਾਰ ਫਿਰ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਆਕਲੈਂਡ ਦੇ ਉਪਨਗਰ ਫਲੈਟ ਬੁਸ਼ ਵਿੱਚ ਅੱਜ ਦੁਪਹਿਰ ਸਮੇਂ ਗੋਲੀਬਾਰੀ ਹੋਈ ਹੈ, ਇਸ ਘਟਨਾ ਦੇ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਫਿਲਹਾਲ ਪੁਲਿਸ ਵੱਲੋ Whimbrel ਰੋਡ ‘ਤੇ ਇੱਕ ਰਿਹਾਇਸ਼ੀ ਸੰਪਤੀ ‘ਤੇ ਗੋਲੀਆਂ ਚਲਾਈਆਂ ਜਾਣ ਦੀਆਂ ਰਿਪੋਰਟਾਂ ਦੀ ਜਾਂਚ ਕੀਤੀ ਜਾਂ ਰਹੀ ਹੈ।
ਇਸ ਹਮਲੇ ਦੌਰਾਨ ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਿਸ ਬੁਲਾਰੇ ਦੇ ਅਨੁਸਾਰ, ਅਧਿਕਾਰੀਆਂ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਵਾਹਨ ਸੰਪਤੀ ਵੱਲ ਜਾਂਦਿਆ ਦੇਖਿਆ ਗਿਆ ਸੀ। ਪੁਲਿਸ ਖੇਤਰ ਦੇ ਬਹੁਤ ਸਾਰੇ ਲੋਕਾਂ ਨਾਲ ਗੱਲ ਕਰ ਰਹੀ ਹੈ ਅਤੇ ਇਲਾਕੇ ਦੇ ਵਸਨੀਕ ਬਾਕੀ ਦਿਨ ਪੁਲਿਸ ਦੀ ਵੱਡੀ ਮੌਜੂਦਗੀ ਵੇਖਣ ਦੀ ਉਮੀਦ ਕਰ ਸਕਦੇ ਹਨ।