ਗੁਜਰਾਤ ਟਾਈਟਨਸ ਨੇ ਇੱਕ ਵਾਰ ਫਿਰ IPL ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹਾਰਦਿਕ ਪਾਂਡਿਆ ਦੀ ਕਪਤਾਨੀ ਵਾਲੀ ਮੌਜੂਦਾ ਚੈਂਪੀਅਨ ਟੀਮ ਨੇ ਕੁਆਲੀਫਾਇਰ-2 ‘ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇਕਤਰਫਾ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ। ਸ਼ੁਭਮਨ ਗਿੱਲ ਦੇ ਰਿਕਾਰਡ ਸੈਂਕੜੇ ਅਤੇ ਫਿਰ ਮੋਹਿਤ ਸ਼ਰਮਾ ਅਤੇ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਗੁਜਰਾਤ ਨੇ 62 ਦੌੜਾਂ ਨਾਲ ਹੈਰਾਨੀਜਨਕ ਜਿੱਤ ਦਰਜ ਕੀਤੀ ਹੈ।
ਇਸ ਸੀਜ਼ਨ ਵਿੱਚ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਾਲੇ ਇਹ ਦੂਜਾ ਮੁਕਾਬਲਾ ਸੀ ਅਤੇ ਨਤੀਜਾ ਵੀ ਪਿਛਲੇ ਮੈਚ ਵਾਂਗ ਹੀ ਰਿਹਾ। ਉਦੋਂ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਤੋਂ ਵੱਧ ਦੌੜਾਂ ਬਣਾਈਆਂ ਸਨ ਅਤੇ ਮੁੰਬਈ ਨੂੰ 160 ਦੌੜਾਂ ਤੋਂ ਪਹਿਲਾਂ ਹੀ ਰੋਕ ਦਿੱਤਾ ਸੀ। ਇਸ ਵਾਰ ਵੀ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 233 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਦਿਆਂ ਮੁੰਬਈ ਨੂੰ ਸਿਰਫ਼ 171 ਦੌੜਾਂ ‘ਤੇ ਢੇਰ ਕਰ ਦਿੱਤਾ।