ਚੇਨਈ ਸੁਪਰ ਕਿੰਗਜ਼ ਆਈਪੀਐਲ 2023 ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਦੂਜੇ ਫਾਈਨਲ ਲਈ ਸੰਘਰਸ਼ ਜਾਰੀ ਹੈ। ਸੀਜ਼ਨ ਦਾ ਦੂਜਾ ਫਾਈਨਲਿਸਟ ਬਣਨ ਲਈ ਅੱਜ ਦੂਜਾ ਕੁਆਲੀਫਾਇਰ ਮੈਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਆਓ ਜਾਣਦੇ ਹਾਂ ਇਸ ਮੈਚ ਵਿੱਚ ਕਿਹੜੀ ਟੀਮ ਜਿੱਤ ਸਕਦੀ ਹੈ।
ਗੁਜਰਾਤ ਕੁਆਲੀਫਾਇਰ-1 ਦੇ ਤੌਰ ‘ਤੇ ਆਪਣਾ ਪਿਛਲਾ ਮੈਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ 15 ਦੌੜਾਂ ਨਾਲ ਹਾਰ ਗਿਆ ਸੀ, ਜਦਕਿ ਮੁੰਬਈ ਇੰਡੀਅਨਜ਼ ਨੇ ਆਪਣੇ ਪਿਛਲੇ ਮੈਚ (ਐਲੀਮੀਨੇਟਰ) ‘ਚ ਲਖਨਊ ਸੁਪਰ ਜਾਇੰਟਸ ਨੂੰ 81 ਦੌੜਾਂ ਨਾਲ ਹਰਾਇਆ ਸੀ। ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੁਣ ਤੱਕ ਤਿੰਨ ਮੈਚ ਖੇਡੇ ਗਏ ਹਨ, ਜਿਸ ‘ਚ ਮੁੰਬਈ ਨੇ 2 ਅਤੇ ਗੁਜਰਾਤ ਨੇ ਇਕ ਮੈਚ ਜਿੱਤਿਆ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਮੁੰਬਈ ਇੰਡੀਅਨਜ਼ ਅੱਜ ਇਕ ਵਾਰ ਫਿਰ ਜਿੱਤ ਹਾਸਿਲ ਕਰ ਸਕਦੀ ਹੈ।
ਇਸ ਸੀਜ਼ਨ ‘ਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਇਹ ਤੀਜਾ ਮੈਚ ਹੋਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਲੀਗ ਗੇੜ ਵਿੱਚ ਦੋ ਵਾਰ ਆਹਮੋ-ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ ਇੱਕ ਵਾਰ ਮੁੰਬਈ ਅਤੇ ਇੱਕ ਵਾਰ ਗੁਜਰਾਤ ਨੇ ਜਿੱਤ ਦਰਜ ਕੀਤੀ ਹੈ। ਅਜਿਹੇ ‘ਚ ਦੋਵਾਂ ਟੀਮਾਂ ਦਾ ਸੰਤੁਲਨ ਸਮਾਨ ਨਜ਼ਰ ਆ ਰਿਹਾ ਹੈ।