ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਪੁੱਛਗਿੱਛ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਕਬੂਲਨਾਮਾ ਸਾਹਮਣੇ ਆਇਆ ਹੈ। ਲਾਰੈਂਸ ਨੇ ਕਬੂਲ ਕੀਤਾ ਹੈ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਉਨ੍ਹਾਂ ਦੀ ਟਾਪ 10 ਟਾਰਗੇਟ ਲਿਸਟ ‘ਚ ਪਹਿਲੇ ਨੰਬਰ ‘ਤੇ ਹੈ। ਲਾਰੈਂਸ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸਲਮਾਨ ਖਾਨ ਨੂੰ ਮਾਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਲਾਰੈਂਸਨੇ ਉਨ੍ਹਾਂ ਲੋਕਾਂ ਦਾ ਨਾਂ ਵੀ ਲਿਆ ਹੈ ਜੋ ਉਸ ਦੀ ਟਾਪ-10 ਸੂਚੀ ‘ਚ ਸ਼ਾਮਿਲ ਹਨ।
NIA ਸਾਹਮਣੇ ਪੁੱਛਗਿੱਛ ‘ਚ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖਾਨ ਨੇ ਜੋਧਪੁਰ ‘ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ, ਜਿਸ ਦੀ ਬਿਸ਼ਨੋਈ ਭਾਈਚਾਰੇ ਵਲੋਂ ਪੂਜਾ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਉਹ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਉਸ ਨੇ ਇਹ ਵੀ ਕਬੂਲ ਕੀਤਾ ਕਿ ਉਸਨੇ ਸੰਪਤ ਨਹਿਰਾ ਨੂੰ ਸਲਮਾਨ ਖਾਨ ਦੀ ਰੇਕੀ ਲਈ ਮੁੰਬਈ ਭੇਜਿਆ ਸੀ, ਪਰ ਉਸਨੂੰ ਐਸਟੀਐਫ ਨੇ ਗ੍ਰਿਫਤਾਰ ਕਰ ਲਿਆ ਸੀ।
ਆਪਣੇ ਦੂਜੇ ਨਿਸ਼ਾਨੇ ਦਾ ਜ਼ਿਕਰ ਕਰਦਿਆਂ ਬਿਸ਼ਨੋਈ ਨੇ ਸ਼ਗਨਪ੍ਰੀਤ ਦਾ ਨਾਂ ਲਿਆ ਹੈ। ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਹੈ। ਲਾਰੈਂਸ ਮੁਤਾਬਿਕ ਸ਼ਗਨਪ੍ਰੀਤ ਨੇ ਖਰੜ ‘ਚ ਲਾਰੈਂਸ ਦੇ ਬਹੁਤ ਕਰੀਬੀ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦੀ ਲੁਕਣ ‘ਚ ਮਦਦ ਕੀਤੀ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਹਨ ਜਿਨ੍ਹਾਂ ਦਾ ਲਾਰੈਂਸ ਨੇ ਪੁੱਛਗਿੱਛ ਦੌਰਾਨ ਜ਼ਿਕਰ ਕੀਤਾ ਹੈ।