ਸਿਵਲ ਡਿਫੈਂਸ ਨੇ ਦੇਸ਼ ਭਰ ਦੇ ਤੱਟਵਰਤੀ ਇਲਾਕਿਆ ਲਈ ਸੁਨਾਮੀ ਦੀ ਚਿਤਾਵਨੀ ਨੂੰ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ “ਸੁਨਾਮੀ ਗਤੀਵਿਧੀ” ਦੇ ਖਤਰੇ ਦੀਆਂ ਪਹਿਲਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਆਈ ਹੈ ਜੋ ਸ਼ੁੱਕਰਵਾਰ ਦੁਪਹਿਰ ਨੂੰ ਨਿਊ ਕੈਲੇਡੋਨੀਆ ਵਿੱਚ ਇੱਕ ਵੱਡੇ ਭੂਚਾਲ ਦੇ ਬਾਅਦ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰ ਸਕਦੀਆਂ ਸਨ। USGS ਦੇ ਅਨੁਸਾਰ ਦੁਪਹਿਰ 3 ਵਜੇ ਤੋਂ ਠੀਕ ਪਹਿਲਾਂ 7.7 ਤੀਬਰਤਾ ਦਾ ਭੂਚਾਲ ਲੌਇਲਟੀ ਟਾਪੂ ਦੇ ਦੱਖਣ-ਪੂਰਬ ਵਿੱਚ ਆਇਆ ਸੀ। ਭੂਚਾਲ 37.7 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। ਸਿਵਲ ਡਿਫੈਂਸ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਨੇ ਨਿਊਜ਼ੀਲੈਂਡ ਲਈ ਸੁਨਾਮੀ ਦੇ ਖਤਰੇ ਦਾ ਦ੍ਰਿਸ਼ ਜਾਰੀ ਕੀਤਾ ਹੈ।