[gtranslate]

‘ਸਿਰਫ਼ 3 ਮਹੀਨੇ ਨੇ, ਨਹੀਂ ਤਾਂ ਨੌਕਰੀ ਤੋਂ ਕੱਢ ਦੇਵਾਂਗੇ ਤੁਹਾਨੂੰ…’, ਇਸ ਸੂਬੇ ਦੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਚੇਤਾਵਨੀ !

assam police fitness campaign get fit

ਅਸਾਮ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਸਾਰੇ ਮੋਟੇ ਕਰਮਚਾਰੀਆਂ ਨੂੰ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀਆਰਐਸ) ਦੀ ਪੇਸ਼ਕਸ਼ ਕਰੇਗੀ ਜੇਕਰ ਉਹ ਇਸ ਸਾਲ ਨਵੰਬਰ ਤੱਕ ਭਾਰ ਨਹੀਂ ਘਟਾਉਂਦੇ ਭਾਵ ਫਿੱਟ ਨਹੀਂ ਹੁੰਦੇ। ਪੁਲਿਸ ਡਾਇਰੈਕਟਰ ਜਨਰਲ ਗਿਆਨੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਦੇ ਨਿਰਦੇਸ਼ਾਂ ‘ਤੇ ਲਿਆ ਗਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ,”ਅਸਾਮ ਪੁਲਿਸ ਹੈੱਡਕੁਆਰਟਰ ਨੇ IPS/APS ਅਧਿਕਾਰੀਆਂ ਸਮੇਤ ਸਾਰੇ ਅਸਾਮ ਪੁਲਿਸ ਕਰਮਚਾਰੀਆਂ ਦੇ ਬਾਡੀ ਮਾਸ ਇੰਡੈਕਸ (BMI) ਨੂੰ ਪੇਸ਼ੇਵਰ ਤੌਰ ‘ਤੇ ਰਿਕਾਰਡ ਕਰਨ ਦਾ ਫੈਸਲਾ ਕੀਤਾ ਹੈ…”

ਉਨ੍ਹਾਂ ਨੇ ਕਿਹਾ ਕਿ ਆਈਪੀਐਸ (ਭਾਰਤੀ ਪੁਲਿਸ ਸੇਵਾ) ਅਤੇ ਅਸਾਮ ਪੁਲਿਸ ਸੇਵਾ (ਏਪੀਐਸ) ਅਧਿਕਾਰੀਆਂ ਸਮੇਤ ਸਾਰੇ ਕਰਮਚਾਰੀਆਂ ਨੂੰ ਬੀਐਮਆਈ ਰਜਿਸਟਰ ਕਰਨ ਲਈ 15 ਅਗਸਤ ਤੱਕ ਤਿੰਨ ਮਹੀਨੇ ਦਾ ਸਮਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ 16 ਅਗਸਤ ਨੂੰ ਆਪਣਾ ਬੀ.ਐਮ.ਆਈ. ਦਰਜ ਕਰਵਾਉਣ ਵਾਲੇ ਫੋਰਸ ਵਿੱਚ ਪਹਿਲੇ ਵਿਅਕਤੀ ਹੋਣਗੇ।

ਉਨ੍ਹਾਂ ਅੱਗੇ ਕਿਹਾ ਕਿ 8 ਮਈ ਨੂੰ ਆਸਾਮ ਪੁਲਿਸ ਨੇ ਲਗਭਗ 680 ਕਰਮਚਾਰੀਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਸ਼ਰਾਬ ਪੀਣ ਦੇ ਆਦੀ ਜਾਂ ਮੋਟੇ ਹਨ। ਉਨ੍ਹਾਂ ਕਿਹਾ ਕਿ ਬਹੁ-ਪੱਧਰੀ ਸਮੀਖਿਆ ਤੋਂ ਬਾਅਦ, ਡਿਊਟੀ ਲਈ ਅਯੋਗ ਵਿਅਕਤੀਆਂ ਨੂੰ ਸਵੈਇੱਛਤ ਸੇਵਾਮੁਕਤੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਸ਼ਰਮਾ ਨੇ ਅਪ੍ਰੈਲ ‘ਚ ਕਿਹਾ ਸੀ ਕਿ ਆਸਾਮ ਪੁਲਸ ਦੇ ਲਗਭਗ 300 ਕਰਮਚਾਰੀਆਂ ਨੂੰ ਸ਼ਰਾਬ ਦੀ ਸਮੱਸਿਆ ਕਾਰਨ ਰਿਟਾਇਰਮੈਂਟ ਦਿੱਤੀ ਜਾਵੇਗੀ।

Leave a Reply

Your email address will not be published. Required fields are marked *