ਨੌਰਥਲੈਂਡ ਦੇ ਛੋਟੇ ਜਿਹੇ ਕਸਬੇ ਰੁਆਕਾਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਕ ਘਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੱਚਿਆਂ ਦੀਆਂ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਇਲਾਕੇ ਦੇ ਨਿਵਾਸੀ ਵੀ ਦੁਖੀ ਹਨ। ਪੁਲਿਸ ਨੇ ਸੋਮਵਾਰ ਸਵੇਰੇ ਪੀਟਰ ਸਨੇਲ ਡਰਾਈਵ ‘ਤੇ ਇੱਕ ਜਾਇਦਾਦ ‘ਤੇ ਅਧਿਕਾਰੀਆਂ ਨੂੰ ਬੁਲਾਏ ਜਾਣ ਅਤੇ ਦੋ ਲਾਸ਼ਾਂ ਮਿਲਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਸੀ। ਦੁਪਹਿਰ 2 ਵਜੇ ਤੋਂ ਬਾਅਦ ਕਈ ਅਫਸਰਾਂ ਨੂੰ ਘਰ ਦੇ ਆਲੇ ਦੁਆਲੇ ਸੀਨ ਦੀ ਸੁਰੱਖਿਆ ਕਰਦੇ ਦੇਖਿਆ ਗਿਆ ਸੀ। ਦੱਸ ਦੇਈਏ ਰੁਆਕਾਕਾ ਨਿਊਜ਼ੀਲੈਂਡ ਦੇ ਉੱਤਰ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ ਜੋ ਬ੍ਰੀਮ ਬੇ ਖੇਤਰ ਵਿੱਚ ਵੰਗਾਰੇਈ ਤੋਂ ਲਗਭਗ 30 ਕਿਲੋਮੀਟਰ ਦੱਖਣ ਵਿੱਚ ਹੈ।
![2 kids found dead at home](https://www.sadeaalaradio.co.nz/wp-content/uploads/2023/05/bfd1b877-c225-4178-bc01-46096517334b-950x499.jpg)