[gtranslate]

ਜਲੰਧਰ ‘ਚ AAP ਦੀ ਬੱਲੇ-ਬੱਲੇ, ਕਾਂਗਰਸ ਦੇ ਗੜ੍ਹ ‘ਚ ਇਤਿਹਾਸਕ ਜਿੱਤ ਵੱਲ ‘ਆਪ’, CM ਮਾਨ ਨੇ ਦਿੱਲੀ ‘ਚ ਕੇਜਰੀਵਾਲ ਨਾਲ ਕੀਤੀ ਮੁਲਾਕਾਤ !

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। ਫਿਲਹਾਲ ਵੋਟਾਂ ਦੀ ਗਿਣਤੀ ਆਖਰੀ ਪੜਾਅ ‘ਚ ਹੈ। ‘ਆਪ’ ਦੇ ਸੁਸ਼ੀਲ ਰਿੰਕੂ ਕਾਂਗਰਸ ਦੇ ਉਮੀਦਵਾਰ ਕਰਮਜੀਤ ਚੌਧਰੀ ਤੋਂ 57,687 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹਾਲਾਂਕਿ ਜਿੱਤ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਪਰ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਕਾਂਗਰਸ ਪਿਛਲੀ 4 ਵਾਰ ਇਸ ਸੀਟ ‘ਤੇ ਜਿੱਤ ਹਾਸਿਲ ਕਰਦੀ ਆ ਰਹੀ ਹੈ। ਕਾਂਗਰਸ ਦੇ ਇਸ ਗੜ੍ਹ ‘ਚ ‘ਆਪ’ ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਹੈ। ਜਿੱਤ ਨੂੰ ਦੇਖਦੇ ਹੋਏ ‘ਆਪ’ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਵੀ ਬੁਲਾਈ ਹੈ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਇਸ ਮਗਰੋਂ ਸ਼ਾਮ ਨੂੰ ਮੁੱਖ ਮੰਤਰੀ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਹੋਣ ਵਾਲੀ ਮੰਗਣੀ ਵਿੱਚ ਸ਼ਾਮਿਲ ਹੋਣਗੇ।

Likes:
0 0
Views:
183
Article Categories:
India News

Leave a Reply

Your email address will not be published. Required fields are marked *