ਜਲੰਧਰ ਦਾ ਸਿਕੰਦਰ ਕੌਣ ਬਣੇਗਾ ਯਾਨੀ ਕਿ ਜਲੰਧਰ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਹੋ ਜਾਵੇਗਾ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ‘ਤੇ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਪੋਰਟਸ ਕਾਲਜ ਕੰਪਲੈਕਸ ਵਿਖੇ ਬਣਾਏ ਗਏ ਕਾਊਂਟਿੰਗ ਕੇਂਦਰ ‘ਚ ਕੀਤੀ ਜਾ ਰਹੀ ਹੈ। ਵੋਟਿੰਗ ਤੋਂ ਬਾਅਦ ਸਾਰੀਆਂ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਨੂੰ ਇੱਥੇ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਸੀ। ਜਿਸ ਦੇ ਆਲੇ-ਦੁਆਲੇ ਤਿੰਨ-ਪੱਧਰੀ ਸੁਰੱਖਿਆ ਲਗਾਈ ਗਈ ਸੀ। ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਇੱਥੇ ਤਾਇਨਾਤ ਕੀਤੇ ਗਏ ਹਨ।
![](https://www.sadeaalaradio.co.nz/wp-content/uploads/2023/05/IMG-20230513-WA0002-950x499.jpg)