IPL 2023 ਦਾ 53ਵਾਂ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ‘ਚ ਦੋਵੇਂ ਟੀਮਾਂ ਦੀ ਨਜ਼ਰ ਜਿੱਤ ਨਾਲ ਦੋ-ਦੋ ਅੰਕਾਂ ‘ਤੇ ਹੋਵੇਗੀ। ਕੇਕੇਆਰ ਨੇ ਲੀਗ ‘ਚ ਹੁਣ ਤੱਕ 10 ‘ਚੋਂ 4 ਮੈਚ ਜਿੱਤੇ ਹਨ, ਜਦਕਿ ਪੰਜਾਬ ਨੇ 10 ‘ਚੋਂ 5 ਮੈਚ ਜਿੱਤੇ ਹਨ। ਜਦੋਂ ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਈਆਂ ਤਾਂ ਪੰਜਾਬ ਨੇ ਡੀਐਲਐਸ ਵਿਧੀ ਨਾਲ ਇਹ ਮੈਚ 7 ਦੌੜਾਂ ਨਾਲ ਜਿੱਤਿਆ ਸੀ। ਅਜਿਹੇ ‘ਚ ਕੋਲਕਾਤਾ ਦੀਆਂ ਨਜ਼ਰਾਂ ਵੀ ਪਿਛਲੀ ਹਾਰ ਦਾ ਬਦਲਾ ਲੈਣ ‘ਤੇ ਹੋਣਗੀਆਂ।
ਆਈਪੀਐਲ 2023 ਵਿੱਚ ਪੰਜਾਬ ਅਤੇ ਕੋਲਕਾਤਾ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਦੋਵੇਂ ਟੀਮਾਂ ਨੂੰ ਆਪਣੇ ਪਿਛਲੇ 5 ਮੈਚਾਂ ‘ਚ 3-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੀਜ਼ਨ ਦੀ ਸ਼ੁਰੂਆਤ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਹੁਣ ਕੁਆਲੀਫਾਇੰਗ ਰੇਸ ‘ਚ ਬਣੇ ਰਹਿਣ ਲਈ ਸੰਘਰਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਜੇਕਰ ਦੋਨਾਂ ਟੀਮਾਂ ਦੇ ਵਿੱਚ ਹੈਡ ਟੂ ਹੈਡ ਦੀ ਗੱਲ ਕਰੀਏ ਤਾਂ ਕੋਲਕਾਤਾ ਦਾ ਪੱਲੜਾ ਭਾਰੀ ਹੈ।