[gtranslate]

IPL : ਗੁਜਰਾਤ ਨੇ ਰਾਜਸਥਾਨ ਤੋਂ ਆਪਣੀ ਪਿਛਲੀ ਹਾਰ ਦਾ ਲਿਆ ਬਦਲਾ, ਇੱਕ ਤਰਫਾ ਮੈਚ ‘ਚ 9 ਵਿਕਟਾਂ ਨਾਲ ਦਿੱਤੀ ਮਾਤ

gt won the match by 9 wickets

ਆਈਪੀਐਲ ਦੇ 16ਵੇਂ ਸੀਜ਼ਨ ਦਾ 48ਵਾਂ ਲੀਗ ਮੈਚ ਪੂਰੀ ਤਰ੍ਹਾਂ ਨਾਲ ਇੱਕਤਰਫਾ ਰਿਹਾ ਹੈ। ਗੁਜਰਾਤ ਟਾਈਟਨਜ਼ (GT) ਨੇ ਰਾਜਸਥਾਨ ਰਾਇਲਜ਼ (RR) ਤੋਂ 9 ਵਿਕਟਾਂ ਨਾਲ ਮੈਚ ਜਿੱਤ ਕੇ ਪਿਛਲੀ ਹਾਰ ਦਾ ਬਦਲਾ ਲਿਆ ਹੈ। ਇਸ ਮੈਚ ਵਿੱਚ ਗੁਜਰਾਤ ਨੂੰ ਸਿਰਫ਼ 119 ਦੌੜਾਂ ਦਾ ਟੀਚਾ ਮਿਲਿਆ ਸੀ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਦੀ ਸ਼ਾਨਦਾਰ ਸ਼ੁਰੂਆਤੀ ਸਾਂਝੇਦਾਰੀ ਤੋਂ ਬਾਅਦ ਟੀਮ ਨੇ ਇਹ ਟੀਚਾ 13.5 ਓਵਰਾਂ ‘ਚ 1 ਵਿਕਟ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਗੁਜਰਾਤ ਦੀ ਇਸ ਸੀਜ਼ਨ ਵਿੱਚ ਇਹ 7ਵੀਂ ਜਿੱਤ ਹੈ।

Leave a Reply

Your email address will not be published. Required fields are marked *