[gtranslate]

ਇਸ ਦਿਨ ਤੋਂ ਸ਼ੁਰੂ ਹੋਵੇਗੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਰਸਤਾ ਬਣਾਉਣ ‘ਚ ਲੱਗੇ ਫੌਜੀ ਜਵਾਨ !

shri hemkund sahib yatra dates

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਲਗਭਗ ਸੱਤ ਮਹੀਨਿਆਂ ਬਾਅਦ ਖੁੱਲ੍ਹਣ ਵਾਲੇ ਹਨ। ਭਾਰਤੀ ਫੌਜ ਦੇ ਜਵਾਨ ਇਹ ਯਕੀਨੀ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ 15 ਫੁੱਟ ਤੋਂ ਵੱਧ ਉੱਚੀ ਬਰਫ ਦੀ ਚਾਦਰ ਵਿੱਚੋਂ ਦੀ ਯਾਤਰੀਆਂ ਲ;ਈ ਰਸਤਾ ਤਿਆਰ ਕਰ ਰਹੇ ਨੇ।

ਹਰ ਸਾਲ ਸਰਦੀਆਂ ਵਿੱਚ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ। ਇਹ ਕਪਾਟ 6 ਤੋਂ 7 ਮਹੀਨਿਆਂ ਲਈ ਬੰਦ ਰੱਖੇ ਜਾਂਦੇ ਹਨ। ਫਿਲਹਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਨਾਮ ਸਿੰਘ ਅਤੇ ਸੇਵਾਦਾਰ ਵੀ ਫੌਜ ਸਮੇਤ ਪਹੁੰਚ ਚੁੱਕੇ ਹਨ। ਇਸ ਮੌਕੇ ਫੌਜ ਦੇ ਜਵਾਨਾਂ ਦੇ ਨਾਲ ਮੈਨੇਜਰ ਗੁਰਨਾਮ ਸਿੰਘ ਨੇ ਵੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।

418 ਇੰਜੀਨੀਅਰਿੰਗ ਕੋਰ ਦੀਆਂ ਟੁਕੜੀਆਂ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਲਈ ਰਸਤਾ ਬਣਾਉਣ ਲਈ ਲਾਮਬੰਦ ਹਨ। ਪਿਛਲੇ ਦਿਨੀਂ ਫੌਜੀਆਂ ਨੇ ਅਟਲਕੋਟੀ ਗਲੇਸ਼ੀਅਰ ਤੋਂ 4 ਫੁੱਟ ਬਰਫ ਕੱਟ ਕੇ ਰਸਤਾ ਬਣਾਇਆ ਸੀ। ਹੁਣ ਇਹ ਜਵਾਨ ਆਸਥਾ ਮਾਰਗ ਤੋਂ ਬਰਫ਼ ਹਟਾਉਣ ਵਿੱਚ ਲੱਗੇ ਹੋਏ ਹਨ।

Likes:
0 0
Views:
459
Article Categories:
India News

Leave a Reply

Your email address will not be published. Required fields are marked *