[gtranslate]

ਅੱਠਵੀਂ ਜਮਾਤ ਦੀਆਂ ਤਿੰਨ ਟਾਪਰ ਧੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, CM ਮਾਨ ਨੇ 51000-51000 ਨਾਲ ਕੀਤਾ ਸਨਮਾਨਿਤ

govt give 51-51 thousand rupees

ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ‘ਚ ਨਤੀਜਿਆਂ ‘ਚ ਸੂਬੇ ‘ਚ ਟਾਪ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥਣਾਂ ਦਾ ਸਨਮਾਨ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਨ੍ਹਾਂ ਧੀਆਂ ਨੂੰ ਸਰਕਾਰ ਵੱਲੋਂ 51-51 ਹਜ਼ਾਰ ਰੁਪਏ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ। ਮਾਨਸਾ ਦੀ ਲਵਪ੍ਰੀਤ ਕੌਰ ਨੇ ਪੂਰੇ ਪੰਜਾਬ ਵਿੱਚ ਟਾਪ ਕੀਤਾ ਹੈ। ਜਦਕਿ ਮਾਨਸਾ ਦੀ ਗੁਰਕੀਰਤ ਕੌਰ ਦੂਜੇ ਅਤੇ ਲੁਧਿਆਣਾ ਦੀ ਸਮਰਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਅਤੇ ਸਿੱਖਿਆ ਦੇ ਮਿਆਰ ਨੂੰ ਦਿਨ-ਬ-ਦਿਨ ਉੱਚਾ ਚੁੱਕਣ ਲਈ ਵਚਨਬੱਧ ਹੈ…ਸਿੱਖਿਆ ਸਾਡੀ ਤਰਜੀਹ ਹੈ।

ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ, “ਅੱਠਵੀਂ ਜਮਾਤ ‘ਚ ਅੱਵਲ ਰਹੀਆਂ ਤਿੰਨੋਂ ਬੱਚੀਆਂ ਨੂੰ ₹51000-₹51000 ਦੇ ਚੈੱਕਾਂ ਨਾਲ ਸਨਮਾਨਿਤ ਕੀਤਾ…ਨਾਲ ਹੀ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਤੇ ਵਧਾਈਆਂ ਦਿੱਤੀਆਂ…ਬੱਚੀਆਂ ਦਾ ਆਤਮ ਵਿਸ਼ਵਾਸ ਵੇਖਕੇ ਖੁਸ਼ੀ ਹੋਈ…ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾ ਦੇਵਾਂਗੇ…ਨਾਲ ਹੀ 5ਵੀਂ 8ਵੀਂ ਤੇ 10ਵੀਂ ਜਮਾਤ ‘ਚ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਸਨਮਾਨਿਤ ਵੀ ਕਰਿਆ ਕਰਾਂਗੇ…”

Likes:
0 0
Views:
193
Article Categories:
India News

Leave a Reply

Your email address will not be published. Required fields are marked *