ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚਿਆ ਹੈ। ਦਰਅਸਲ ਅਸਮਾਨ ‘ਚ ਆਪਣੀ ਮੰਜ਼ਿਲ ਵੱਲ ਵੱਧ ਰਹੇ ਜਹਾਜ਼ ਨੂੰ ਅੱਗ ਲੱਗ ਗਈ ਸੀ। ਬੋਇੰਗ-737 ਜਹਾਜ਼ ਉਡਾਣ ਭਰਨ ਤੋਂ ਬਾਅਦ ਆਸਮਾਨ ‘ਚ ਇੱਕ ਪੰਛੀ ਨਾਲ ਟਕਰਾ ਗਿਆ ਸੀ ਜਿਸ ਤੋਂ ਬਾਅਦ ਇਸ ‘ਚ ਅੱਗ ਲੱਗ ਗਈ। ਇਸ ਦੌਰਾਨ ਯਾਤਰੀਆਂ ਨੇ ਕੈਮਰਿਆਂ ‘ਚ ਅੱਗ ਲੱਗਣ ਦੀ ਘਟਨਾ ਨੂੰ ਰਿਕਾਰਡ ਕਰ ਲਿਆ। ਇਸ ਘਟਨਾ ਕਾਰਨ ਜਹਾਜ਼ ‘ਚ ਬੈਠੇ ਲੋਕਾਂ ‘ਚ ਹੜਕੰਪ ਮਚ ਗਿਆ ਅਤੇ ਫਲਾਈਟ ਨੂੰ ਵਾਪਸ ਪਰਤਣਾ ਪਿਆ। ਜਹਾਜ਼ ਨੂੰ ਤੁਰੰਤ ਐਮਰਜੈਂਸੀ ਲੈਂਡਿੰਗ ਲਈ ਕੋਲੰਬਸ ਦੇ ਹਵਾਈ ਅੱਡੇ ‘ਤੇ ਲਿਜਾਇਆ ਗਿਆ।
ਇਸ ਘਟਨਾ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਫਲਾਈਟ ਵੀ ਸੁਰੱਖਿਅਤ ਪਰਤ ਗਈ ਹੈ। ਇਹ ਘਟਨਾ ਅਮਰੀਕਨ ਏਅਰਲਾਈਨਜ਼ 737 ਦੀ ਹੈ। ਜਾਣਕਾਰੀ ਮੁਤਾਬਕ ਫੀਨਿਕਸ ਜਾ ਰਹੀ ਫਲਾਈਟ AAA1958 ਨੇ ਕੋਲੰਬਸ ਤੋਂ ਉਡਾਣ ਭਰੀ ਸੀ ਪਰ ਫਿਰ ਜਹਾਜ਼ ਦੇ ਇੰਜਣ ‘ਚ ਅਚਾਨਕ ਅੱਗ ਲੱਗਣ ਕਾਰਨ ਜਹਾਜ਼ ਨੂੰ ਵਾਪਸ ਪਰਤਣਾ ਪਿਆ। ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਜਹਾਜ਼ ਵਾਪਸ ਆ ਗਿਆ ਸੀ।
ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਜਹਾਜ਼ ਦੇ ਇੰਜਣ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਹਨ। ਇਹ ਵੀਡੀਓ ਫਲਾਈਟ ਦੇ ਅੰਦਰੋਂ ਬਣਾਈ ਗਈ ਹੈ। ਜਾਣਕਾਰੀ ਮੁਤਾਬਿਕ ਫਲਾਈਟ ਨੇ ਕੋਲੰਬਸ ਦੇ ਓਹਾਨ ਗਲੇਨ ਕੋਲੰਬਸ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 7.45 ਵਜੇ ਉਡਾਣ ਭਰੀ ਸੀ। ਇਹ ਫਲਾਈਟ ਫੀਨਿਕਸ ਵੱਲ ਜਾ ਰਹੀ ਸੀ। ਹਾਲਾਂਕਿ ਕੁਝ ਦੇਰ ਬਾਅਦ ਪਤਾ ਲੱਗਾ ਕਿ ਫਲਾਈਟ ਦੇ ਇੰਜਣ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਫਲਾਈਟ ਨੂੰ ਵਾਪਸ ਪਰਤਣਾ ਪਿਆ। ਹਾਦਸੇ ਦੇ ਸਮੇਂ ਫਲਾਈਟ ‘ਚ ਕਿੰਨੇ ਲੋਕ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।