ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਵੈਸਟ ਆਕਲੈਂਡ ਦੇ ਇੱਕ ਪਾਰਕ ਵਿੱਚ ਇੱਕ ਕਿਸ਼ੋਰ ਕੁੜੀ ‘ਤੇ ਗੰਭੀਰ ਰੂਪ ਵਿੱਚ ਹਮਲਾ ਕੀਤਾ ਗਿਆ ਸੀ। ਵੇਟਮਾਟਾ ਵੈਸਟ ਡਿਟੈਕਟਿਵ ਸੀਨੀਅਰ ਸਾਰਜੈਂਟ ਮੇਗਨ ਗੋਲਡੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ ਸਨੀਵੇਲ ਦੇ ਉਪਨਗਰ ਵਿੱਚ ਵਾਪਰੀ ਸੀ। ਸਾਡੀ ਪੁੱਛਗਿੱਛ ਅਜੇ ਸ਼ੁਰੂਆਤੀ ਪੜਾਵਾਂ ਵਿੱਚ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੈਂਡਰਸਨ ਦੇ ਪਾਰਮ ਪਲੇਸ ਇਲਾਕੇ ਵਿੱਚ ਵਾਪਰੀ ਜਦੋ ਕੁੜੀ ਆਪਣੇ ਘਰੋਂ ਨਿਕਲੀ ਤਾਂ ਇੱਕ ਅਨਜਾਣ ਵਿਅਕਤੀ ਨੇ ਉਸਦਾ ਪਿੱਛਾ ਕੀਤਾ ਤੇ ਰਿਜ਼ਰਵ ਏਰੀਆ ਨਜਦੀਕ ਵਿਅਕਤੀ ਨੇ ਕੁੜੀ ਨੂੰ ਚਿੱਕੜ ਵਿੱਚ ਸੁੱਟ ਦਿੱਤਾ ਤੇ ਉਸ ਦੇ ਮੂੰਹ ‘ਤੇ ਚਿੱਕੜ ਪਾ ਦਿੱਤਾ।
ਇਸ ਹਮਲੇ ਕਾਰਨ ਕੁੜੀ ਇੰਨੀ ਜਿਆਦਾ ਡਰ ਗਈ ਸੀ ਕਿ ਕਾਫੀ ਸਮਾਂ ਉਹ ਝਾੜੀਆਂ ਵਿੱਚ ਹੀ ਲੁਕੀ ਰਹੀ ਤੇ ਇਸ ਦੌਰਾਨ ਬੱਚਿਆਂ ਦੇ ਇੱਕ ਟੋਲੇ ਨੇ ਉਸ ਨੂੰ ਦੇਖਿਆ ਤੇ ਜਦੋਂ ਉਸ ਦੇ ਕੋਲੋਂ ਕੁੱਝ ਮੋਟਰਸਾਈਕਲ ਸਵਾਰ ਲੰਘੇ ਤਾਂ ਉਨ੍ਹਾਂ ਨੂੰ ਮੱਦਦ ਲਈ ਬੁਲਾਇਆ ਗਿਆ। ਇਸ ਮਗਰੋਂ ਮੋਟਰਸਾਈਕਲ ਸਵਾਰ ਪੁਲਿਸ ਦੇ ਆਉਣ ਤੱਕ ਉਸ ਕੁੜੀ ਕੋਲ ਮੌਜੂਦ ਰਹੇ। ਉੱਥੇ ਹੀ ਹੁਣ ਪੁਲਿਸ ਵਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਨੂੰ ਲੱਭਿਆ ਜਾ ਸਕੇ।