ਵੀਰਵਾਰ ਨੂੰ ਜਲੰਧਰ ਉਪ ਚੋਣ ‘ਚ ਬਾਹੂਬਲੀ ਮੁਖਤਾਰ ਅੰਸਾਰੀ ਦਾ ਮੁੱਦਾ ਉੱਠਿਆ ਹੈ। ਸੀਐਮ ਭਗਵੰਤ ਮਾਨ ਨੇ ਵੀਰਵਾਰ ਨੂੰ ਇੱਕ ਜਨਤਕ ਮੀਟਿੰਗ ਵਿੱਚ ਮੁਖਤਾਰ ਅੰਸਾਰੀ ਦਾ ਮੁੱਦਾ ਚੁੱਕਿਆ ਅਤੇ ਪੁਰਾਣੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੰਸਾਰੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਮਹਿੰਗੇ ਵਕੀਲ ਰੱਖੇ ਅਤੇ ਵਕੀਲਾਂ ਦਾ 55 ਲੱਖ ਦਾ ਬਿੱਲ ਬਣ ਗਿਆ ਹੈ। ਮਾਨ ਨੇ ਕਿਹਾ ਕਿ ਮੈਂ ਫਾਈਲ ਵਾਪਿਸ ਮੋੜ ਦਿੱਤੀ ਹੈ। ਮੈਂ ਖ਼ਜ਼ਾਨੇ ਵਿੱਚੋਂ ਪੈਸੇ ਨਹੀਂ ਦੇਵਾਂਗਾ। ਅਸੀਂ ਕਾਨੂੰਨੀ ਰਾਏ ਲੈ ਕੇ ਅੰਸਾਰੀ ਦੀ ਮਦਦ ਕਰਨ ਵਾਲੇ ਮੰਤਰੀਆਂ ਤੋਂ ਪੈਸੇ ਵਸੂਲ ਕਰਾਂਗੇ।
ਕਾਂਗਰਸ ਸਰਕਾਰ ਸਮੇਂ UP ਦੇ ਵੱਡੇ ਬਦਮਾਸ਼ ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ‘ਚ ਮਹਿਮਾਨ ਬਣਾ ਕੇ ਰੱਖਿਆ ਗਿਆ
ਉਸਨੂੰ ਪੰਜਾਬ ‘ਚ ਰੱਖਣ ਲਈ ਵਕੀਲਾਂ ਨੂੰ ₹55 ਲੱਖ ਦਿੱਤੇ ਜਾਣੇ ਸੀ, ਜਿਸ ਦੀ File ਮੈਂ ਵਾਪਸ ਮੋੜ ਦਿੱਤੀ ਹੈ
ਅਸੀਂ ਕਾਨੂੰਨੀ ਸਲਾਹ ਲੈ ਕੇ ਉਸ ਪੈਸੇ ਦੀ ਰਿਕਵਰੀ ਕਰਾਂਗੇ।
—CM @BhagwantMann#AAP4Jalandhar pic.twitter.com/gfIKT4atUX
— AAP Punjab (@AAPPunjab) April 20, 2023