‘ਬਿੱਗ ਬੌਸ’ ਫੇਮ ਅਦਾਕਾਰਾ ਰਾਖੀ ਸਾਵੰਤ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਕਾਫੀ ਕਰੀਬ ਹੈ। ਸਲਮਾਨ ਨੇ ਕਈ ਵਾਰ ਉਨ੍ਹਾਂ ਦੀ ਮਦਦ ਕੀਤੀ ਹੈ, ਅਜਿਹੇ ‘ਚ ਰਾਖੀ ਵੀ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਉਂਦੀ ਹੈ। ਪਿਛਲੇ ਕੁੱਝ ਸਮੇਂ ਤੋਂ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਰਾਖੀ ਨੂੰ ਵੀ ਧਮਕੀ ਭਰਿਆ ਮੇਲ ਮਿਲਿਆ ਹੈ।
ਰਾਖੀ ਸਾਵੰਤ ਨੂੰ ਸਲਮਾਨ ਖਾਨ ਦੇ ਮਾਮਲੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਰਾਖੀ ਨੂੰ ਲਾਰੇਂਸ ਬਿਸ਼ਨੋਈ ਵੱਲੋਂ ਧਮਕੀ ਭਰਿਆ ਮੇਲ ਭੇਜਿਆ ਗਿਆ ਹੈ, ਜਿਸ ਬਾਰੇ ਅਦਾਕਾਰਾ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਗੱਲ ਕੀਤੀ ਹੈ। ਰਾਖੀ ਨੂੰ ਆਈ ਮੇਲ ਵਿੱਚ ਲਿਖਿਆ ਹੈ ਕਿ, ”ਅਸੀਂ ਸੁਰੱਖਿਆ ਦੇ ਵਿੱਚ ਹੀ ਉਸ (ਸਲਮਾਨ ਖਾਨ) ਨੂੰ ਮਾਰ ਦੇਵਾਂਗੇ। ਆਖਰੀ ਚੇਤਾਵਨੀ ਹੈ। ਨਹੀਂ ਤਾਂ ਤੂੰ ਵੀ ਤਿਆਰ ਰਹੀ। ਗੁਰਜਰ ਪ੍ਰਿੰਸ।” ਇਸ ਦੌਰਾਨ ਰਾਖੀ ਵੀ ਡਰਦੀ ਹੋਈ ਨਜ਼ਰ ਆਈ।