ਇੰਡੀਅਨ ਪ੍ਰੀਮੀਅਰ ਲੀਗ 2023 ਦਾ 26ਵਾਂ ਮੈਚ ਅੱਜ (19 ਅਪ੍ਰੈਲ) ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਰਾਜਸਥਾਨ ਦੇ ਘਰੇਲੂ ਮੈਦਾਨ ਜੈਪੁਰ ‘ਚ ਹੋਵੇਗਾ। ਜਿੱਤ ਦੀ ਹੈਟ੍ਰਿਕ ਲਗਾਉਣ ਤੋਂ ਬਾਅਦ ਰਾਜਸਥਾਨ ਦੇ ਹੌਸਲੇ ਬੁਲੰਦ ਹਨ। ਜਦਕਿ ਪਿਛਲੇ ਮੈਚ ‘ਚ ਪੰਜਾਬ ਕਿੰਗਜ਼ ਤੋਂ ਹਾਰ ਚੁੱਕੀ ਲਖਨਊ ਸੁਪਰ ਜਾਇੰਟਸ ਦੀ ਟੀਮ ਇਸ ਮੈਚ ਰਾਹੀਂ ਜਿੱਤ ਦੇ ਰਾਹ ‘ਤੇ ਪਰਤਣਾ ਚਾਹੇਗੀ। ਕੁੱਲ ਮਿਲਾ ਕੇ ਮੈਚ ‘ਚ ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਹੋਵੇਗਾ।
ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡੇ ਗਏ ਮੈਚਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਟੀਮ ਦਾ ਪੱਲੜਾ ਭਾਰੀ ਹੈ। ਇੰਡੀਅਨ ਪ੍ਰੀਮੀਅਰ ਲੀਗ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਜਿੱਤਣ ‘ਚ ਰਾਜਸਥਾਨ ਦੀ ਟੀਮ ਸਫਲ ਰਹੀ ਸੀ। ਇਹ ਦੋਵੇਂ ਮੈਚ ਪਿਛਲੇ ਆਈਪੀਐਲ 2022 ਵਿੱਚ ਹੋਏ ਸਨ। ਯਾਨੀ ਲਖਨਊ ਨੇ ਅਜੇ ਰਾਜਸਥਾਨ ਦੇ ਖਿਲਾਫ ਜਿੱਤ ਦਾ ਖਾਤਾ ਖੋਲ੍ਹਣਾ ਹੈ।