IPL ‘ਚ ਅੱਜ (18 ਅਪ੍ਰੈਲ) ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਜ਼ਬਰਦਸਤ ਟੱਕਰ ਹੋਵੇਗੀ। ਅਜਿਹਾ ਇਸ ਲਈ ਕਿਉਂਕਿ ਆਈਪੀਐਲ 2023 ਵਿੱਚ ਇਨ੍ਹਾਂ ਦੋਵਾਂ ਟੀਮਾਂ ਦਾ ਹੁਣ ਤੱਕ ਦਾ ਸਫ਼ਰ ਇੱਕੋ ਜਿਹਾ ਰਿਹਾ ਹੈ, ਨਾਲ ਹੀ ਆਈਪੀਐਲ ਵਿੱਚ ਹੁਣ ਤੱਕ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਦੋਵਾਂ ਟੀਮਾਂ ਨੂੰ ਬਰਾਬਰੀ ਦੀ ਜਿੱਤ ਅਤੇ ਹਾਰ ਮਿਲੀ ਹੈ। ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੁਣ ਤੱਕ 19 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ ਸਨਰਾਈਜ਼ਰਜ਼ ਨੇ 9 ਮੈਚ ਜਿੱਤੇ ਹਨ, ਜਦਕਿ ਮੁੰਬਈ ਨੇ ਵੀ 9 ਮੈਚ ਜਿੱਤੇ ਹਨ। ਇੱਕ ਟਾਈ ਹੋਇਆ ਹੈ ਜਿਸ ਨੂੰ ਮੁੰਬਈ ਨੇ ਸੁਪਰ ਓਵਰ ਵਿੱਚ ਜਿੱਤ ਲਿਆ ਸੀ। ਯਾਨੀ IPL ਦੇ ਇਤਿਹਾਸ ‘ਚ ਇਹ ਦੋਵੇਂ ਟੀਮਾਂ ਬਰਾਬਰ ਰਹੀਆਂ ਹਨ।
ਆਈਪੀਐਲ 2023 ਵਿੱਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਸੀ। ਦੋਵੇਂ ਟੀਮਾਂ ਆਪੋ-ਆਪਣੇ ਸ਼ੁਰੂਆਤੀ ਦੋ ਮੈਚ ਹਾਰ ਗਈਆਂ ਸਨ। ਇਸ ਤੋਂ ਬਾਅਦ ਇਹ ਟੀਮਾਂ ਵਾਪਿਸ ਆਈਆਂ ਅਤੇ ਬੈਕ ਟੂ ਬੈਕ ਮੈਚ ਜਿੱਤੀਆਂ।