ਮੌਜੂਦਾ ਸਮੇਂ ਕਈ ਦੇਸ਼ ਮਹਿੰਗਾਈ ਮਾਰ ਝੱਲ ਰਹੇ ਹਨ। ਉੱਥੇ ਹੀ ਨਿਊਜ਼ੀਲੈਂਡ ਵਾਸੀ ਵੀ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਨੇ। ਭੋਜਨ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਭਾਅ ਲਗਾਤਾਰ ਵੱਧ ਰਹੇ ਨੇ। ਇਸੇ ਦੌਰਾਨ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਲੋਕਾਂ ਨੂੰ ਕੁੱਝ ਰਾਹਤ ਦੇਣ ਲਈ ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ। ਦਰਅਸਲ ਆਟੇ ਦੇ ਮਹਿੰਗੇ ਭਾਅ ਨੂੰ ਧਿਆਨ ਵਿੱਚ ਰੱਖਦਿਆਂ ਤੇ ਭਾਈਚਾਰੇ ਦੇ ਹਿੱਤ ਲਈ ਕੁੱਝ ਸਮਾਂ ਪਹਿਲਾ ਕਨਟੇਨਰ ਬੁੱਕ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਕਨਟੇਨਰ ਹੁਣ ਗੁਰੂ ਘਰ ਪਹੁੰਚ ਚੁੱਕਾ ਹੈ ਅਤੇ $23 per 10kg bag ਦੇ ਹਿਸਾਬ ਨਾਲ ਲੋਕਾਂ ਨੂੰ ਆਟਾ ਮੁੱਹਈਆ ਕਰਵਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਉਪਰਾਲਾ 18 ਅਪ੍ਰੈਲ ਤੋਂ 23 ਅਪ੍ਰੈਲ ਜਾਰੀ ਰਹੇਗਾ ਅਤੇ ਇਸ ਦੌਰਾਨ ਲੋੜਵੰਦ ਜਿੰਨੇ ਮਰਜੀ ਬੈਗ ਲਿਜਾ ਸਕਦੇ ਹਨ। ਜਦਕਿ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਰਹੇਗਾ ਸਥਾਨ: ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ, 70 ਟਾਕਾਨਿਨੀ ਸਕੂਲ ਰੋਡ।