[gtranslate]

CSK ਤੇ RCB ਦੇ ਮੈਚ ‘ਚ ਰੋਮਾਂਚ ਦੀਆਂ ਸਾਰੀਆਂ ਹੱਦਾਂ ਪਾਰ, ਅਖ਼ੀਰ ‘ਤੇ ਆ ਚੇਨਈ ਨੇ ਮਾਰੀ ਬਾਜ਼ੀ, ਬੈਂਗਲੁਰੂ ਨੂੰ ਉਸਦੇ ਘਰ ‘ਚ ਦਿੱਤੀ ਹਾਰ

csk beat rcb ipl 2023

ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਉਨ੍ਹਾਂ ਦੇ ਘਰ ‘ਚ ਹਰਾ ਦਿੱਤਾ ਹੈ। ਉਤਰਾਅ-ਚੜ੍ਹਾਅ ਨਾਲ ਭਰੇ ਇਸ ਮੈਚ ‘ਚ ਰੋਮਾਂਚ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ। ਪਹਿਲਾਂ ਖੇਡਦਿਆਂ ਚੇਨਈ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 226 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਬੈਂਗਲੁਰੂ ਦੀ ਟੀਮ ਨਿਰਧਾਰਤ ਓਵਰਾਂ ਵਿੱਚ 218 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਚੇਨਈ ਨੇ 8 ਦੌੜਾਂ ਨਾਲ ਜਿੱਤ ਦਰਜ ਕੀਤੀ। ਬੈਂਗਲੁਰੂ ਲਈ ਇਸ ਮੈਚ ‘ਚ ਕਪਤਾਨ ਫਾਫ ਡੂ ਪਲੇਸਿਸ ਨੇ 33 ਗੇਂਦਾਂ ‘ਚ 62 ਦੌੜਾਂ ਅਤੇ ਗਲੇਨ ਮੈਕਸਵੈੱਲ ਨੇ 36 ਗੇਂਦਾਂ ‘ਚ 76 ਦੌੜਾਂ ਬਣਾਈਆਂ ਪਰ ਦੋਵੇਂ ਹੀ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇਸ ਸੀਜ਼ਨ ਵਿੱਚ ਚੇਨਈ ਦੀ ਇਹ ਤੀਜੀ ਜਿੱਤ ਹੈ।

Likes:
0 0
Views:
276
Article Categories:
Sports

Leave a Reply

Your email address will not be published. Required fields are marked *