ਆਕਲੈਂਡ ਦੇ ਕਲੀਵੇਡਨ ਵਿੱਚ ਪਿਛਲੇ ਮਹੀਨੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਲੁੱਟਣ ਦੇ ਮਾਮਲੇ ਵਿੱਚ ਇੱਕ ਔਰਤ ਅਤੇ ਇੱਕ ਕਿਸ਼ੋਰ ਲੜਕੇ ਉੱਤੇ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ 16 ਮਾਰਚ ਨੂੰ ਦੁਪਹਿਰ 2.37 ਵਜੇ ਦੇ ਆਸਪਾਸ ਕਲੀਵੇਡਨ ਰੋਡ ‘ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਹਾਲਾਂਕਿ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਸੀ।
ਪੁਲਿਸ ਨੇ ਸ਼ੁੱਕਰਵਾਰ ਸਵੇਰੇ ਮੈਨੂਰੇਵਾ ਅਤੇ ਟਾਕਾਨਿਨੀ ਦੇ ਉਪਨਗਰਾਂ ਵਿੱਚ ਦੋ ਜਾਇਦਾਦਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਇੱਕ 27 ਸਾਲਾ ਔਰਤ ਅਤੇ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ “ਪੁਲਿਸ ਨੇ ਇੱਕ ਪਤੇ ‘ਤੇ ਇੱਕ ਬੀਬੀ ਬੰਦੂਕ ਬਰਾਮਦ ਕੀਤੀ ਹੈ।” 15 ਸਾਲਾ ਲੜਕੇ ਨੂੰ ਅਗਲੇ ਹਫਤੇ ਮੈਨੂਕਾਉ ਯੂਥ ਕੋਰਟ ਵਿੱਚ ਡਕੈਤੀ ਦੇ ਦੋਸ਼ ਵਿੱਚ ਪੇਸ਼ ਕੀਤਾ ਜਾਣਾ ਹੈ। ਜਦਕਿ 27 ਸਾਲਾ ਔਰਤ ਨੂੰ ਆਈਵੀਆਈ ਕਮਿਊਨਿਟੀ ਪੈਨਲ ਕੋਲ ਭੇਜਿਆ ਗਿਆ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।