IPL ‘ਚ ਅੱਜ (13 ਅਪ੍ਰੈਲ) ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਹੋਵੇਗਾ। ਇੰਗਲੈਂਡ ਦੇ ਧਮਾਕੇਦਾਰ ਬੱਲੇਬਾਜ਼ ਲਿਆਮ ਲਿਵਿੰਗਸਟੋਨ ਪੰਜਾਬ ਦੀ ਟੀਮ ਵਿੱਚ ਸ਼ਾਮਿਲ ਹੋ ਗਏ ਹਨ। ਅਜਿਹੇ ‘ਚ ਪੰਜਾਬ ਦੀ ਟੀਮ ਨੂੰ ਕਾਫੀ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਗੁਜਰਾਤ ਟੀਮ ਲਈ ਪਿਛਲੇ ਮੈਚ ‘ਚ ਗੈਰਹਾਜ਼ਰ ਰਹੇ ਹਾਰਦਿਕ ਪਾਂਡਿਆ ਵੀ ਇਸ ਮੈਚ ‘ਚ ਇੱਕ ਵਾਰ ਫਿਰ ਆਪਣੀ ਟੀਮ ਦੀ ਕਪਤਾਨੀ ਸੰਭਾਲਦੇ ਨਜ਼ਰ ਆਉਣਗੇ। ਇਨ੍ਹਾਂ ਦੋਨਾਂ ਆਲਰਾਊਂਡਰਾਂ ਦੀ ਵਾਪਸੀ ਨਾਲ ਦੋਵਾਂ ਟੀਮਾਂ ਨੂੰ ਪਲੇਇੰਗ-11 ਅਤੇ ਪ੍ਰਭਾਵਿਤ ਖਿਡਾਰੀਆਂ ਦੀ ਰਣਨੀਤੀ ‘ਚ ਕੁੱਝ ਬਦਲਾਅ ਕਰਨੇ ਪੈਣਗੇ।
ਆਈਪੀਐਲ ਦੇ ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਨੇ ਤਿੰਨ-ਤਿੰਨ ਮੈਚ ਖੇਡੇ ਹਨ। ਦੋਵੇਂ ਟੀਮਾਂ ਨੇ ਆਪਣੇ ਪਹਿਲੇ ਦੋ ਮੈਚ ਜਿੱਤੇ ਸਨ ਪਰ ਪਿਛਲੇ ਮੈਚਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ‘ਚ ਦੋਵੇਂ ਟੀਮਾਂ ਇਸ ਮੈਚ ਰਾਹੀਂ ਜਿੱਤ ਦੀ ਲੀਹ ‘ਤੇ ਵਾਪਸੀ ਦੀ ਕੋਸ਼ਿਸ਼ ਕਰਨਗੀਆਂ।