ਨਿਊਜ਼ੀਲੈਂਡ ਦੇ ਕਾਰੋਬਾਰੀ ਲੁਟੇਰਿਆਂ ਦੇ ਸਤਾਏ ਪਏ ਨੇ ਲਗਾਤਾਰ ਹੋ ਰਹੀਆਂ ਲੁੱਟਾਂ ਕਾਰਨ ਕਾਰੋਬਾਰੀ ਚਿੰਤਾ ‘ਚ ਪਏ ਹੋਏ ਨੇ। ਲੁੱਟ ਦਾ ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਪੂਰਬੀ ਆਕਲੈਂਡ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਬੀਤੀ ਰਾਤ ਭੰਨ-ਤੋੜ ਕੀਤੀ ਹੈ। ਦੇਰ ਰਾਤ ਦੀ ਘਟਨਾ ਤੋਂ ਬਾਅਦ ਵੀਰਵਾਰ ਸਵੇਰੇ ਆਇਲਜ਼ਬਰੀ ਸੇਂਟ ‘ਤੇ ਪਾਕੁਰੰਗਾ ਪਲਾਜ਼ਾ ਦੇ ਸਟਾਫ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
![](https://www.sadeaalaradio.co.nz/wp-content/uploads/2023/04/IMG-20230414-WA0000-950x499.jpg)