ਅੱਜ ਰਾਤ (12 ਅਪ੍ਰੈਲ) IPL ‘ਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ 28ਵਾਂ ਮੈਚ ਹੋਵੇਗਾ। ਇਸ ਤੋਂ ਪਹਿਲਾਂ ਹੋਏ 27 ਮੈਚਾਂ ‘ਚ ਚੇਨਈ ਦੀ ਟੀਮ ਨੇ 15 ਮੈਚ ਜਿੱਤੇ ਹਨ, ਜਦਕਿ ਰਾਜਸਥਾਨ ਨੇ 12 ਮੈਚ ਜਿੱਤੇ ਹਨ। ਯਾਨੀ ਦੋਵਾਂ ਟੀਮਾਂ ਵਿਚਾਲੇ ਲਗਭਗ ਬਰਾਬਰੀ ਦਾ ਮੁਕਾਬਲਾ ਰਿਹਾ ਹੈ। ਅੱਜ ਦੇ ਮੈਚ ‘ਚ ਵੀ ਇਨ੍ਹਾਂ ਦੋਵਾਂ ਵਿਚਾਲੇ ਬਰਾਬਰੀ ਦੀ ਲੜਾਈ ਦੇਖਣ ਨੂੰ ਮਿਲ ਸਕਦੀ ਹੈ।
ਇਹ ਦੋਵੇਂ ਟੀਮਾਂ ਇਸ ਸੀਜ਼ਨ ‘ਚ ਤਿੰਨ-ਤਿੰਨ ਮੈਚ ਖੇਡ ਚੁੱਕੀਆਂ ਹਨ। ਇਨ੍ਹਾਂ ਟੀਮਾਂ ਨੇ ਆਪਣੇ ਦੋ-ਦੋ ਮੈਚ ਜਿੱਤੇ ਹਨ। ਦੋਵੇਂ ਟੀਮਾਂ ਚੰਗੀ ਲੈਅ ‘ਚ ਨਜ਼ਰ ਆ ਰਹੀਆਂ ਹਨ। ਅਜਿਹੇ ‘ਚ ਅੱਜ ਦਾ ਮੁਕਾਬਲਾ ਰੋਮਾਂਚਕ ਹੋ ਸਕਦਾ ਹੈ।