IPL 2023 ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡੇ ਗਏ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ 1 ਵਿਕਟ ਨਾਲ ਜਿੱਤ ਦਰਜ ਕੀਤੀ ਹੈ। ਲਖਨਊ ਦੀ ਟੂਰਨਾਮੈਂਟ ਵਿੱਚ ਇਹ ਤੀਜੀ ਜਿੱਤ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ ਸਨ। ਜਵਾਬ ‘ਚ ਲਖਨਊ ਨੇ ਆਖਰੀ ਗੇਂਦ ‘ਤੇ 1 ਵਿਕਟ ਨਾਲ ਮੈਚ ਜਿੱਤ ਲਿਆ। ਦੌੜਾਂ ਦਾ ਪਿੱਛਾ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਨੇ 20 ਓਵਰਾਂ ‘ਚ 9 ਵਿਕਟਾਂ ਗਵਾ ਕੇ ਟੀਚਾ ਹਾਸਿਲ ਕਰ ਲਿਆ। ਆਰਸੀਬੀ ਲਈ ਵਿਰਾਟ ਕੋਹਲੀ, ਫਾਫ ਡੁਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੇ ਨਾਲ ਹੀ ਸਿਰਾਜ ਅਤੇ ਪਾਰਨੇਲ ਨੇ 3-3 ਵਿਕਟਾਂ ਹਾਸਿਲ ਕੀਤੀਆਂ। ਲਖਨਊ ਲਈ ਨਿਕੋਲਸ ਪੂਰਨ ਨੇ 62 ਦੌੜਾਂ ਬਣਾਈਆਂ। ਉਨ੍ਹਾਂ ਨੇ 19 ਗੇਂਦਾਂ ‘ਚ 7 ਛੱਕੇ ਅਤੇ 4 ਚੌਕੇ ਲਗਾਏ। ਸਟੋਇਨਿਸ ਨੇ 65 ਦੌੜਾਂ ਬਣਾਈਆਂ।