ਕ੍ਰਾਈਸਟਚਰਚ ਦੇ ਲਿਨਵੁੱਡ ਇਲਾਕੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਬੀਤੇ ਸ਼ੁੱਕਰਵਾਰ ਭਾਰਤ ਤੋਂ ਆਪਣੇ ਪੁੱਤ ਨੂੰ ਮਿਲਣ ਆਏ ਇੱਕ ਬਜ਼ੁਰਗ ‘ਤੇ ਭਿਆਨਕ ਹਮਲਾ ਕਰ ਇੱਕ ਹਮਲਾਵਰ ਨੇ ਬਜ਼ੁਰਗ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਸੀ। ਜਿਸ ਮਗਰੋਂ ਹੁਣ ਬਜ਼ੁਰਗ ਦੀ ਮੌਤ ਹੋ ਗਈ ਹੈ। ਇਸ ਮੰਦਭਾਗੀ ਖਬਰ ਦੇ ਆਉਣ ਮਗਰੋਂ ਪੂਰੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਸ਼ਾਮ 7.30 ਤੋਂ 8 ਵਜੇ ਦੇ ਵਿਚਕਾਰ ਵਾਪਰੀ ਸੀ ਜਦੋਂ ਪੰਜਾਬੀ ਬਜ਼ੁਰਗ ਸੈਰ ਕਰ ਰਿਹਾ ਸੀ। ਇਸ ਘਟਨਾ ਦੇ ਸਬੰਧ ‘ਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।