ਤੂਫ਼ਾਨ ਨੇ ਆਕਲੈਂਡ ਦੇ ਕਈ ਉਪਨਗਰਾਂ ਨੂੰ ਤਬਾਹ ਕਰ ਦਿੱਤਾ ਹੈ, ਘਰਾਂ ਦੀਆਂ ਛੱਤਾਂ ਸਣੇ ਦਰੱਖਤ ਵੀ ਉਖਾੜ ਦਿੱਤੇ ਨੇ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਉਨ੍ਹਾਂ ਨੂੰ ਤੂਫਾਨ ਤੋਂ ਬਾਅਦ ਸਹਾਇਤਾ ਲਈ ਲਗਭਗ 15 ਕਾਲਾਂ ਪ੍ਰਾਪਤ ਹੋਈਆਂ ਸਨ, ਜ਼ਿਆਦਾਤਰ ਫਲੈਟਬੁਸ਼ ਤੋਂ ਤਾਮਾਕੀ ਤੱਕ ਦੇ ਖੇਤਰ ਵਿੱਚ ਸਨ। “ਫਾਇਰ ਕਰੂ ਕਾਲਾਂ ਦਾ ਜਵਾਬ ਦੇ ਰਿਹਾ ਹੈ ਅਤੇ ਸ਼ਹਿਰੀ ਖੋਜ ਅਤੇ ਬਚਾਅ ਅਮਲੇ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।”
ਕੁੱਝ ਸਥਾਨਕ ਚੈੱਨਲਾਂ ਦੇ ਵੱਲੋਂ ਤੂਫ਼ਾਨ ਦੇ ਬਾਅਦ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਜਿੰਨ੍ਹਾਂ ‘ਚ ਛੱਤਾਂ ਦਾ ਕਾਫੀ ਨੁਕਸਾਨ ਹੋਇਆ ਦਿੱਖ ਰਿਹਾ ਹੈ। ਪੁਲਿਸ ਦੀ ਮਦਦ ਨਾਲ ਫਾਇਰ ਕਰਮਚਾਰੀ ਕਾਲਾਂ ਦਾ ਜਵਾਬ ਦੇ ਰਹੇ ਹਨ। ਆਕਲੈਂਡ ਐਮਰਜੈਂਸੀ ਮੈਨੇਜਮੈਂਟ ਜੋਖਮ ਵਾਲੇ ਲੋਕਾਂ ਨੂੰ ਤੁਰੰਤ 111 ‘ਤੇ ਕਾਲ ਕਰਨ ਲਈ ਕਹਿ ਰਿਹਾ ਹੈ। ਉਹ ਐਮਰਜੈਂਸੀ ਸੇਵਾਵਾਂ ਨਾਲ ਇਹ ਦੇਖਣ ਲਈ ਕੰਮ ਕਰ ਰਹੇ ਹਨ ਕਿ ਕੀ ਵਾਧੂ ਸਹਾਇਤਾ ਦੀ ਲੋੜ ਹੈ।