ਸ਼ੇਰ ਦੇ ਮੂੰਹ ਨੂੰ ਖੂਨ ਲੱਗ ਜਾਵੇ ਤਾਂ ਉਹ ਲਗਾਤਾਰ ਸ਼ਿਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਆਈਪੀਐਲ ਵਿੱਚ ਇਹ ਸ਼ੇਰ ਇਸ ਸਮੇਂ ਚੇਨਈ ਸੁਪਰ ਕਿੰਗਜ਼ ਹੈ ਅਤੇ ਇਸਦਾ ਤਾਜ਼ਾ ਸ਼ਿਕਾਰ ਮੁੰਬਈ ਇੰਡੀਅਨਜ਼ ਬਣੀ ਹੈ। ਐੱਮਐੱਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਨੇ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਐਂਟਰੀ ਕਰਕੇ ਮੁੰਬਈ ਇੰਡੀਅਨਜ਼ ਨੂੰ ਸਬਕ ਸਿਖਾਇਆ ਹੈ। ਆਈਪੀਐਲ ਦੇ ਦੋ ਸਭ ਤੋਂ ਕੱਟੜ ਵਿਰੋਧੀਆਂ ਵਿਚਾਲੇ ਇਸ ਸੈਸ਼ਨ ਦੇ ਪਹਿਲੇ ਮੈਚ ਵਿੱਚ ਚੇਨਈ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਨਾਲ ਸੀਐਸਕੇ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਜਦਕਿ ਮੁੰਬਈ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ।
ਚੇਨਈ ਨੇ ਪਹਿਲਾਂ ਆਪਣੀ ਦਮਦਾਰ ਗੇਂਦਬਾਜ਼ੀ ਦੇ ਦਮ ‘ਤੇ ਮੁੰਬਈ ਨੂੰ ਸਿਰਫ਼ 157 ਦੌੜਾਂ ‘ਤੇ ਰੋਕ ਦਿੱਤਾ ਸੀ। ਇਸ ਤੋਂ ਬਾਅਦ ਚੇਨਈ ਨੇ 18 ਓਵਰਾਂ ‘ਚ ਹੀ ਟੀਚਾ ਹਾਸਿਲ ਕਰ ਲਿਆ। ਚੇਨਈ ਦੀ ਇਸ ਜ਼ਬਰਦਸਤ ਜਿੱਤ ‘ਚ ਉਸ ਦੇ ‘ਆਰਆਰਆਰ’ ਯਾਨੀ ਰਵਿੰਦਰ, ਰਹਾਣੇ ਅਤੇ ਰੁਤੂਰਾਜ ਦਾ ਦਬਦਬਾ ਰਿਹਾ।