ਦੇਸ਼ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਬੀਤੀ ਰਾਤ ਵੀ ਆਕਲੈਂਡ ਵਿੱਚ 2 ਲੁੱਟ ਦੀਆ ਵਾਰਦਾਤਾਂ ਵਾਪਰੀਆਂ ਹਨ। ਆਕਲੈਂਡ ਵਿੱਚ ਬੀਤੀ ਰਾਤ ਹੋਈ ਲੁੱਟ ਤੋਂ ਬਾਅਦ ਛੇ ਕਿਸ਼ੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਪੁਲਿਸ ਦੂਜੀ ਚੋਰੀ ਤੋਂ ਬਾਅਦ ਅਪਰਾਧੀਆਂ ਦੀ ਭਾਲ ਕਰ ਰਹੀ ਹੈ। ਉੱਥੇ ਹੀ ਹਿਰਾਸਤ ਵਿੱਚ ਲਏ ਗਏ ਛੇ ਨੌਜਵਾਨਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਹੈ। ਨੌਜਵਾਨਾਂ ਨੂੰ ਬਾਅਦ ਵਿੱਚ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।” ਪੁਲਿਸ ਨੇ ਕਿਹਾ, “ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।”
