[gtranslate]

ਇਸ ਦੇਸ਼ ‘ਚ ਸਰਕਾਰ ਨੇ ਲੋਕਾਂ ਨੂੰ Work From Home ਦੀ ਦਿੱਤੀ ਇਜਾਜ਼ਤ ! ਜਾਣੋ ਕਿਉਂ ?

thailand chiang mai city

ਥਾਈਲੈਂਡ ਵਿੱਚ ਇੱਕ ਵਾਰ ਫਿਰ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਇਸ ਦਾ ਕਾਰਨ ਕੋਰੋਨਾ ਨਹੀਂ ਕੁੱਝ ਹੋਰ ਹੈ। ਦਰਅਸਲ ਥਾਈਲੈਂਡ ਦਾ ਚਿਆਂਗ ਸ਼ਹਿਰ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਚੋਟੀ ‘ਤੇ ਰਿਹਾ ਹੈ। ਇਸ ਤੋਂ ਬਾਅਦ ਇੱਥੋਂ ਦੀ ਅਥਾਰਟੀ ਨੇ ਲੋਕਾਂ ਨੂੰ ਵਰਕ ਫਰਾਮ ਹੋਮ ਆਰਡਰ ਜਾਰੀ ਕੀਤਾ ਹੈ। ਸੈਲਾਨੀਆਂ ਲਈ ਖੂਬਸੂਰਤ ਥਾਈਲੈਂਡ ਇਨ੍ਹੀਂ ਦਿਨੀਂ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

ਅਜਿਹਾ ਇੱਥੇ ਜੰਗਲ ਦੀ ਅੱਗ ਦੇ ਧੂੰਏਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਹੋ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਇੱਥੇ ਇਸ ਤਰ੍ਹਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ। ਜਨ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਇਸ ਸਾਲ ਹਵਾ ਪ੍ਰਦੂਸ਼ਣ ਕਾਰਨ ਕਰੀਬ 20 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਲੋਕਾਂ ਨੂੰ ਹਸਪਤਾਲ ਤੋਂ ਇਲਾਜ ਦੀ ਲੋੜ ਹੈ।

ਸ਼ੁੱਕਰਵਾਰ ਸਵੇਰੇ ਥਾਈਲੈਂਡ ਦੇ ਚਿਆਂਗ ਸ਼ਹਿਰ ਦੀ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਸੀ ਯਾਨੀ ਪੀਐਮ2.5। ਇਸ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਹ ਖੂਨ ਵਿੱਚ ਵੀ ਜਾ ਸਕਦਾ ਹੈ। ਇਸ ਦੇ ਮੱਦੇਨਜ਼ਰ ਚਿਆਂਗ ਮਾਈ ਸੂਬੇ ਦੇ ਗਵਰਨਰ ਨੇ ਘਰ ਤੋਂ ਕੰਮ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਇਸ ਪ੍ਰਦੂਸ਼ਿਤ ਹਵਾ ਤੋਂ ਬਚਣ ਦੀ ਸਲਾਹ ਦਿੱਤੀ। ਦੱਸ ਦੇਈਏ ਕਿ ਥਾਈਲੈਂਡ ਦੇ ਚਿਆਂਗ ਸ਼ਹਿਰ ਵਿੱਚ 130000 ਲੱਖ ਲੋਕ ਰਹਿੰਦੇ ਹਨ।

ਪ੍ਰਦੂਸ਼ਣ ਦੀ ਸਮੱਸਿਆ ਤੋਂ ਬਾਅਦ ਇੱਥੇ ਸੈਲਾਨੀਆਂ ਦੀ ਗਿਣਤੀ 20 ਫੀਸਦੀ ਤੱਕ ਘੱਟ ਗਈ ਹੈ। ਦੱਸ ਦੇਈਏ ਕਿ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਚਾ ਨੇ ਇਸ ਸਮੱਸਿਆ ‘ਤੇ ਚਰਚਾ ਕਰਨ ਲਈ ਗੁਆਂਢੀ ਦੇਸ਼ ਮਿਆਂਮਾਰ ਅਤੇ ਲਾਓਸ ਦੇ ਨੇਤਾਵਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ ਹੈ। ਇਹ ਦੋਵੇਂ ਦੇਸ਼ ਹਰ ਸਾਲ ਦੱਖਣ ਪੂਰਬੀ ਏਸ਼ੀਆ ਦੇ ਵੱਡੇ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹਨ।

Leave a Reply

Your email address will not be published. Required fields are marked *