1988 ‘ਚ ਰੋਡ ਰੇਜ ਮਾਮਲੇ ‘ਚ ਸਾਢੇ 10 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਦੋ ਦਿਨਾਂ ਦੌਰੇ ‘ਤੇ ਹਨ। ਨਵਜੋਤ ਸਿੰਘ ਸਿੱਧੂ ਨੇ ਜਿੱਥੇ ਪਿਛਲੇ ਦਿਨੀਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਉੱਥੇ ਹੀ ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਮਿਲਣ ਪਹੁੰਚੇ ਸਨ। ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ‘ਤੇ ਮਲਿਕਾਅਰਜੁਨ ਖੜਗੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ- 9 ਵਾਰ ਵਿਧਾਇਕ, 3 ਵਾਰ ਸਾਂਸਦ, ਗਰੀਬਾਂ ਲਈ ਚੈਂਪੀਅਨ, ਸੱਚ ਦੀ ਆਵਾਜ਼… “ਭਰੋਸੇ ਤੇਰਾ ਨਾਮ ਮੱਲਿਕਾਰਜੁਨ ਖੜਗੇ”। ਮਾਣਯੋਗ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ, ਉਹ ਪਾਰਟੀ ਲਈ ਸਕਾਰਾਤਮਕ ਊਰਜਾ ਅਤੇ ਚੰਗੀ ਕਿਸਮਤ ਲਿਆਏ ਹਨ।