ਹਾਲੀਵੁੱਡ ਅਦਾਕਾਰਾ ਬ੍ਰਿਟਨੀ ਸਪੀਅਰਸ ਨੂੰ ਕੌਣ ਨਹੀਂ ਜਾਣਦਾ। ਆਪਣੀਆਂ ਫਿਲਮਾਂ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰਾ ਨੇ ਸਾਲ 2022 ਵਿੱਚ ਸੈਮ ਅਸਗਰੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਨੂੰ 9 ਮਹੀਨੇ ਹੀ ਹੋਏ ਹਨ ਅਤੇ ਅਦਾਕਾਰਾ ਦਾ ਤੀਜਾ ਤਲਾਕ ਵੀ ਹੋਣ ਵਾਲਾ ਹੈ। ਹਾਲਾਂਕਿ ਅਜਿਹਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਬ੍ਰਿਟਨੀ ਸਪੀਅਰਸ ਅਤੇ ਸੈਮ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ।
ਦਰਅਸਲ, ਹਾਲ ਹੀ ‘ਚ ਬ੍ਰਿਟਨੀ ਸਪੀਅਰਸ ਨੂੰ ਸਪਾਟ ਕੀਤਾ ਗਿਆ ਸੀ ਅਤੇ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ‘ਚ ਲੋਕਾਂ ਨੇ ਦੇਖਿਆ ਕਿ ਉਸ ਦੇ ਹੱਥ ‘ਚ ਕੋਈ ਅੰਗੂਠੀ ਨਹੀਂ ਹੈ। ਉਦੋਂ ਤੋਂ ਹੀ ਲੋਕ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਹਨ। ਇਸ ਤੋਂ ਇਲਾਵਾ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਬ੍ਰਿਟਨੀ ਦੇ ਪਤੀ ਸੈਮ ਅਸਗਰੀ ਨੇ ਆਪਣੇ ਵਿਆਹ ਦਾ ਬੈਂਡ ਹਟਾ ਦਿੱਤਾ ਹੈ। ਇਨ੍ਹਾਂ ਦੋਹਾਂ ਘਟਨਾਵਾਂ ਨੂੰ ਆਪਸ ‘ਚ ਜੋੜਿਆ ਜਾ ਰਿਹਾ ਹੈ ਅਤੇ ਲੱਗਦਾ ਹੈ ਕਿ ਇਹ ਜੋੜਾ ਜ਼ਿਆਦਾ ਦੇਰ ਤੱਕ ਇਕੱਠੇ ਨਹੀਂ ਰਹੇਗਾ।
ਬ੍ਰਿਟਨੀ ਅਤੇ ਸੈਮ ਦੀ ਗੱਲ ਕਰੀਏ ਤਾਂ ਦੋਵਾਂ ਨੇ 5 ਸਾਲ ਦੇ ਰਿਸ਼ਤੇ ਤੋਂ ਬਾਅਦ ਵਿਆਹ ਕਰਵਾਇਆ ਸੀ। ਪਰ ਹੁਣ ਅਜਿਹੀ ਅਫਵਾਹ ਹੈ ਕਿ ਦੋਵੇਂ ਵੱਖ ਹੋ ਸਕਦੇ ਹਨ। ਇਸ ਦਾ ਕਾਰਨ ਕੀ ਹੈ, ਅਜੇ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ ਲੋਕਾਂ ਲਈ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਜਦੋਂ ਇਹ ਜੋੜਾ ਵਿਆਹ ਤੋਂ ਪਹਿਲਾਂ 5 ਸਾਲ ਤੱਕ ਇਕੱਠੇ ਰਹੇ ਸਨ ਤਾਂ ਵਿਆਹ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਇਸ ਜੋੜੇ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
ਬ੍ਰਿਟਨੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਰਿਸ਼ਤਿਆਂ ਦੇ ਮਾਮਲੇ ‘ਚ ਅਦਾਕਾਰਾ ਦਾ ਤਜਰਬਾ ਕਾਫੀ ਖਰਾਬ ਰਿਹਾ ਹੈ। ਸੈਮ ਤੋਂ ਪਹਿਲਾਂ ਉਸ ਦਾ ਦੋ ਵਾਰ ਵਿਆਹ ਹੋ ਚੁੱਕਾ ਹੈ। ਅਦਾਕਾਰਾ ਨੇ ਆਪਣਾ ਪਹਿਲਾ ਵਿਆਹ ਸਾਲ 2004 ਵਿੱਚ ਕਰਵਾਇਆ ਸੀ। ਇਹ ਵਿਆਹ ਉਸ ਨੇ ਆਪਣੇ ਬਚਪਨ ਦੇ ਦੋਸਤ ਨਾਲ ਕਰਵਾਇਆ ਸੀ। ਉਨ੍ਹਾਂ ਦਾ ਵਿਆਹ ਸਾਲ 2004 ‘ਚ ਹੋਇਆ ਸੀ। ਇਹ ਵਿਆਹ ਇਸ ਲਈ ਵੀ ਚਰਚਾ ‘ਚ ਰਿਹਾ ਸੀ ਕਿਉਂਕਿ ਦੋਵੇਂ 54 ਘੰਟਿਆਂ ‘ਚ ਹੀ ਵੱਖ ਹੋ ਗਏ ਸਨ। ਇਸ ਤੋਂ ਇਲਾਵਾ ਬ੍ਰਿਟਨੀ ਨੇ ਆਪਣਾ ਦੂਜਾ ਵਿਆਹ ਅਮਰੀਕੀ ਡਾਂਸਰ ਕੇਵਿਨ ਫੈਡਰਲਾਈਨ ਨਾਲ ਕਰਵਾਇਆ ਸੀ। ਉਨ੍ਹਾਂ ਦਾ ਦੂਜਾ ਵਿਆਹ ਹੁਣ ਤੱਕ ਦਾ ਸਭ ਤੋਂ ਸਫਲ ਵਿਆਹ ਕਿਹਾ ਜਾ ਸਕਦਾ ਹੈ। ਇਹ ਵਿਆਹ 3 ਸਾਲ ਤੱਕ ਚੱਲਿਆ ਸੀ।