ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 6 ਮਹੀਨਿਆਂ ਵਿੱਚ ਇੰਨੇ ਕੇਸ ਸਾਹਮਣੇ ਨਹੀਂ ਆਏ, ਜਿੰਨੇ ਕੇਸ ਹਰ ਰੋਜ਼ ਆਉਣੇ ਸ਼ੁਰੂ ਹੋ ਗਏ ਹਨ। ਬੀਤੇ ਦਿਨ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 3000 ਨੂੰ ਪਾਰ ਕਰ ਗਿਆ ਸੀ। ਦੇਸ਼ ਵਿੱਚ ਕੋਰੋਨਾ ਦਾ ਇੱਕ ਨਵਾਂ ਰੂਪ ਵੀ ਫੈਲਿਆ ਹੋਇਆ ਹੈ ਅਤੇ ਇਸ ਨਵੇਂ ਰੂਪ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਟੀਵੀ ਅਦਾਕਾਰਾ ਮਾਹੀ ਵਿਜ ਨੂੰ ਵੀ ਕੋਰੋਨਾ ਹੋ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਅਦਾਕਾਰਾ ਨੇ ਸਾਰੇ ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਟੀਵੀ ਅਦਾਕਾਰਾ ਮਾਹੀ ਵਿਜ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਆਪਣੀ ਸਿਹਤ ਬਾਰੇ ਅਪਡੇਟਸ ਦੇ ਰਹੀ ਹੈ। ਵੀਡੀਓ ‘ਚ ਉਹ ਕਾਫੀ ਸੁਸਤ ਨਜ਼ਰ ਆ ਰਹੀ ਹੈ ਅਤੇ ਕੋਰੋਨਾ ਤੋਂ ਠੀਕ ਹੋ ਰਹੀ ਹੈ। ਅਦਾਕਾਰਾ ਨੇ ਵੀਡੀਓ ‘ਚ ਦੱਸਿਆ ਕਿ ਉਸ ਨੂੰ 4 ਦਿਨਾਂ ਤੋਂ ਬੁਖਾਰ ਸੀ ਅਤੇ ਸਰੀਰ ਦੀਆਂ ਹੱਡੀਆਂ ‘ਚ ਦਰਦ ਹੋ ਰਿਹਾ ਸੀ। ਲੋਕਾਂ ਨੇ ਉਸ ਨੂੰ ਕਿਹਾ ਕਿ ਇਹ ਮਾਮੂਲੀ ਹੈ ਅਤੇ ਉਸ ਨੂੰ ਇਸ ਲਈ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਪਰ ਅਦਾਕਾਰਾ ਨੇ ਪਰਿਵਾਰ ਨੂੰ ਦੇਖਦੇ ਹੋਏ ਆਪਣਾ ਟੈਸਟ ਕਰਵਾਇਆ ਅਤੇ ਉਸਦੀ ਰਿਪੋਰਟ ਕੋਵਿਡ ਪੌਜੇਟਿਵ ਪਾਈ ਗਈ।
ਅਦਾਕਾਰਾ ਨੇ ਅੱਗੇ ਵੀਡੀਓ ਵਿੱਚ ਆਪਣੇ ਪਰਿਵਾਰ ਬਾਰੇ ਗੱਲ ਕੀਤੀ, ਉਸਨੇ ਦੱਸਿਆ ਕਿ ਉਹ ਵੱਖ ਰਹਿ ਰਹੀ ਹੈ ਅਤੇ ਆਪਣੇ ਆਪ ਨੂੰ ਏਕਾਂਤਵਾਸ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਧੀਆਂ ਨਾਲ ਵੀਡੀਓ ਕਾਲ ‘ਤੇ ਗੱਲ ਕਰਨ ਲਈ ਮਜਬੂਰ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਦੀਆਂ ਧੀਆਂ ਉਸ ਨੂੰ ਯਾਦ ਕਰ ਰਹੀਆਂ ਹਨ ਅਤੇ ਰੋ ਰਹੀਆਂ ਹਨ। ਉਹ ਆਪਣੀਆਂ ਧੀਆਂ ਨੂੰ ਵੀ ਮਿਸ ਕਰ ਰਹੀ ਹੈ ਪਰ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਉਸ ਨੂੰ ਏਕਾਂਤਵਾਸ ਰਹਿਣਾ ਪਵੇਗਾ।
ਮਾਹੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਰੀਐਂਟ ਨੂੰ ਹਲਕੇ ਵਿੱਚ ਲੈਣ ਦੀ ਲੋੜ ਨਹੀਂ ਹੈ। ਹੁਣ ਤੱਕ ਦੇ ਕੋਰੋਨਾ ਦੌਰ ‘ਚ ਉਸ ਨੂੰ ਇੰਨਾ ਬੁਖਾਰ ਅਤੇ ਇੰਨੀ ਸੁਸਤੀ ਨਹੀਂ ਸੀ ਜਿੰਨੀ ਇਸ ‘ਚ ਆ ਰਹੀ ਹੈ। ਇਸ ਲਈ ਉਸਨੇ ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣਾ ਖਿਆਲ ਰੱਖਣ, ਸੁਰੱਖਿਅਤ ਰਹਿਣ ਅਤੇ ਆਪਣੇ ਪਰਿਵਾਰ ਬਾਰੇ ਸੋਚਣ। ਉਨ੍ਹਾਂ ਨੇ ਕੋਰੋਨਾ ਨੂੰ ਹਲਕੇ ਵਿੱਚ ਨਾ ਲੈਣ ਦਾ ਸੁਨੇਹਾ ਦਿੱਤਾ ਹੈ।