ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਪੰਜਾਬ ਕਿੰਗਜ਼ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਹੈ। ਇਹ ਮੈਚ 1 ਅਪ੍ਰੈਲ ਨੂੰ ਮੋਹਾਲੀ ‘ਚ ਖੇਡਿਆ ਜਾਵੇਗਾ। ਪਰ ਇਸ ਤੋਂ ਠੀਕ ਪਹਿਲਾਂ ਪੰਜਾਬ ਨੂੰ ਝਟਕਾ ਲੱਗਿਆ ਹੈ। ਦਰਅਸਲ ਦਿੱਗਜ ਖਿਡਾਰੀ ਲਿਆਮ ਲਿਵਿੰਗਸਟੋਨ ਪਹਿਲੇ ਮੈਚ ‘ਚ ਨਹੀਂ ਖੇਡ ਸਕੇਗਾ। ਇੱਕ ਰਿਪੋਰਟ ਮੁਤਾਬਿਕ ਉਹ ਸੱਟ ਤੋਂ ਪੀੜਤ ਹੈ ਅਤੇ ਉਸ ਨੂੰ ਅਜੇ ਫਿਟਨੈੱਸ ਕਲੀਅਰੈਂਸ ਮਿਲਣੀ ਬਾਕੀ ਹੈ। ਲਿਵਿੰਗਸਟੋਨ ਪਿਛਲੇ ਸਾਲ ਦਸੰਬਰ ‘ਚ ਜ਼ਖਮੀ ਹੋਇਆ ਸੀ।
ਇੰਗਲੈਂਡ ਦੇ ਪਾਵਰ ਹਿੱਟਰ ਲਿਆਮ ਲਿਵਿੰਗਸਟੋਨ ਸੱਟ ਕਾਰਨ ਬਾਹਰ ਹੋ ਗਏ ਸਨ। ਇਸ ਕਾਰਨ ਉਹ ਲੰਬੇ ਸਮੇਂ ਤੱਕ ਮੈਦਾਨ ‘ਤੇ ਨਹੀਂ ਉਤਰੇ। ਲਿਵਿੰਗਸਟੋਨ ਨੇ ਆਖਰੀ ਮੈਚ ਪਿਛਲੇ ਸਾਲ ਦਸੰਬਰ ‘ਚ ਪਾਕਿਸਤਾਨ ਖਿਲਾਫ ਖੇਡਿਆ ਸੀ। ਇਸ ਟੈਸਟ ਦੇ ਬਾਅਦ ਤੋਂ ਉਹ ਮੈਦਾਨ ‘ਤੇ ਨਹੀਂ ਉਤਰੇ ਹਨ। ਪੰਜਾਬ ਦਾ ਪਹਿਲਾ ਮੈਚ ਕੋਲਕਾਤਾ ਦੇ ਖਿਲਾਫ ਹੈ, ਜੋ 1 ਅਪ੍ਰੈਲ ਨੂੰ ਖੇਡਿਆ ਜਾਣਾ ਹੈ ਅਤੇ ਲਿਵਿੰਗਸਟੋਨ ਦੀ ਫਿਟਨੈੱਸ ਨੂੰ ਲੈ ਕੇ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ। ਕ੍ਰਿਕਇੰਫੋ ਦੀ ਰਿਪੋਰਟ ਮੁਤਾਬਿਕ ਲਿਵਿੰਗਸਟੋਨ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ।