ਨਿਊਜੀਲੈਂਡ ਦੇ ਪੰਜਾਬੀ ਭਾਈਚਾਰੇ ਨਾਲ ਜੁੜੀ ਇੱਕ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ਦੇ ਪਾਪਾਟੋਏਟੋਏ ‘ਚ ਇੱਕ ਨੌਜਵਾਨ ਪੰਜਾਬਣ ਕੁੜੀ ਦੀ ਅਚਨਚੇਤ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੂਰੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਪਾਪਾਟੋਏਟੋਏ ਰਹਿੰਦੇ ਕੂਕ ਪਰਿਵਾਰ ਦੇ ਸ. ਸੁਰਿੰਦਰ ਸਿੰਘ ਦੀ ਧੀ ਨਵਮੀਤ ਕੌਰ ‘ਮੀਤੀ’ ਦਾ ਮੰਗਲਵਾਰ ਨੂੰ ਅਚਾਨਕ ਹੀ ਦਿਹਾਂਤ ਹੋਣ ਕਾਰਨ ਪੂਰਾ ਪਰਿਵਾਰ ਸਦਮੇ ‘ਚ ਹੈ। 1991 ‘ਚ ਨਿਊਜੀਲੈਂਡ ‘ਚ ਜਨਮੀ ਨਵਮੀਤ ਕੌਰ ਦਾ 2020 ਦੇ ਵਿੱਚ ਹੀ ਵਿਆਹ ਹੋਇਆ ਸੀ ਤੇ ਉਸਦਾ ਇੱਕ ਸਾਲ ਦਾ ਪੁੱਤਰ ਵੀ ਹੈ। ਨਵਮੀਤ ਕੌਰ ਦਾ ਅੰਤਿਮ ਸੰਸਕਾਰ ਬੁੱਧਵਾਰ 29 ਮਾਰਚ ਨੂੰ anns funeral home 11c bolderwood place wiri ‘ਚ ਹੋਵੇਗਾ।
![navmeet kaur passed away suddenly](https://www.sadeaalaradio.co.nz/wp-content/uploads/2023/03/df17435b-5934-444a-b9ce-28b5e9d52377-950x499.jpg)