ਭਾਰਤੀ ਕ੍ਰਿਕਟਰ ਕੇਦਾਰ ਜਾਧਵ ਇਸ ਸਮੇਂ ਮੁਸੀਬਤ ਵਿੱਚ ਹਨ। ਦਰਅਸਲ ਕੇਦਾਰ ਦਾ ਪਿਤਾ ਲਾਪਤਾ ਹੋ ਗਿਆ ਹੈ। ਕੇਦਾਰ ਪੁਣੇ ਦਾ ਰਹਿਣ ਵਾਲਾ ਹੈ ਆਪਣੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਦਾਰ ਨੇ ਸੋਮਵਾਰ ਨੂੰ ਪੁਣੇ ਸ਼ਹਿਰ ਦੇ ਅਲੰਕਾਰ ਪੁਲਿਸ ਸਟੇਸ਼ਨ ‘ਚ ਵੀ ਸ਼ਿਕਾਇਤ ਦਰਜ ਕਰਵਾਈ ਹੈ। ਕੇਦਾਰ ਦੇ ਪਿਤਾ ਦੀ ਉਮਰ 75 ਸਾਲ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਦਾਰ ਦੇ ਪਿਤਾ ਦਾ ਨਾਂ ਮਹਾਦੇਵ ਸੋਪਨ ਜਾਧਵ ਹੈ। ਪੁਲਿਸ ਹੁਣ ਕ੍ਰਿਕਟਰ ਦੇ ਪਿਤਾ ਨੂੰ ਲੱਭਣ ਵਿੱਚ ਲੱਗੀ ਹੋਈ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਕ੍ਰਿਕਟਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮਹਾਦੇਵ ਸੋਮਵਾਰ ਸਵੇਰੇ ਪੁਣੇ ਸ਼ਹਿਰ ਦੇ ਕੋਟਰੂਡ ਰੋਡ ‘ਤੇ ਸਥਿਤ ਆਪਣੇ ਘਰ ਤੋਂ ਬਿਨਾਂ ਕਿਸੇ ਨੂੰ ਦੱਸੇ ਚਲੇ ਗਏ ਅਤੇ ਵਾਪਿਸ ਨਹੀਂ ਆਏ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ।