ਪੁਲਿਸ ਦਾ ਕਹਿਣਾ ਹੈ ਕਿ ਤਰਨਾਕੀ ਵਿੱਚ ਬੋਇਲਾਨ ਰੋਡ ਨੇੜੇ ਸਟੇਟ ਹਾਈਵੇਅ 3 ਉੱਤੇ ਵਾਪਰੇ ਇੱਕ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ। ਅੱਜ ਦੁਪਹਿਰ ਕਰੀਬ 12.15 ਵਜੇ ਪੁਲੀਸ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਦੋ ਲੋਕਾਂ ਨੂੰ ਮੱਧਮ ਸੱਟਾਂ ਲੱਗੀਆਂ ਹਨ। ਵਾਹਨ ਚਾਲਕਾਂ ਨੂੰ ਖੇਤਰ ਤੋਂ ਬਚਣ ਲਈ ਕਿਹਾ ਗਿਆ ਹੈ ਅਤੇ ਦੇਰੀ ਦੀ ਉਮੀਦ ਕਰਨ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ ਕ੍ਰੈਸ਼ ਦੇ ਹਾਲਾਤਾਂ ਦੀ ਜਾਂਚ ਚੱਲ ਰਹੀ ਹੈ।
![four injured after crash](https://www.sadeaalaradio.co.nz/wp-content/uploads/2023/03/40e6ff1e-42b8-4693-8f48-0a3339f194de-950x499.jpg)