ਨਿਊਜ਼ੀਲੈਂਡ ਨੇ ਪਹਿਲੇ ਵਨਡੇ ‘ਚ ਸ਼੍ਰੀਲੰਕਾ ਨੂੰ 198 ਦੌੜਾਂ ਨਾਲ ਬੁਰੀ ਤਰ੍ਹਾਂ ਹਰਾਇਆ ਹੈ। ਇਸ ਦੇ ਨਾਲ ਹੀ ਕੀਵੀ ਟੀਮ ਨੇ 3 ਮੈਚਾਂ ਦੀ ਵਨਡੇ ਸੀਰੀਜ਼ ‘ਚ ਵੀ 1-0 ਦੀ ਬੜ੍ਹਤ ਬਣਾ ਲਈ ਹੈ। ਕੀਵੀ ਟੀਮ ਵੱਲੋਂ ਦਿੱਤੇ 275 ਦੌੜਾਂ ਦੇ ਟੀਚੇ ਦੇ ਜਵਾਬ ‘ਚ ਸ਼੍ਰੀਲੰਕਾ ਦੀ ਪੂਰੀ ਟੀਮ 76 ਦੌੜਾਂ ‘ਤੇ ਸਿਮਟ ਗਈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 274 ਦੌੜਾਂ ਬਣਾਈਆਂ ਸਨ। ਜਵਾਬ ‘ਚ ਸ਼੍ਰੀਲੰਕਾ ਦੇ ਬੱਲੇਬਾਜ਼ ਕੀਵੀ ਹਮਲੇ ਅੱਗੇ ਢੇਰ ਹੋ ਗਏ ਅਤੇ 19.5 ਓਵਰਾਂ ‘ਚ 76 ਦੌੜਾਂ ‘ਤੇ ਆਲ ਆਊਟ ਹੋ ਗਏ। ਨਿਊਜ਼ੀਲੈਂਡ ਟੀਮ ਦੀ ਜਿੱਤ ਦਾ ਹੀਰੋ ਹੈਨਰੀ ਸ਼ਿਪਲੇ ਰਿਹਾ, ਜਿਸ ਨੇ 31 ਦੌੜਾਂ ਦੇ ਕੇ 5 ਵਿਕਟਾਂ ਲਈਆਂ।
