[gtranslate]

ਪਾਣੀਪਤ ‘ਚ ਚੱਲਦੀ ਟਰੇਨ ਦੇ ਹੋਏ 2 ਹਿੱਸੇ, ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਸ਼ਾਨ-ਏ-ਪੰਜਾਬ

2 parts of the train running in panipat

ਹਰਿਆਣਾ ਦੇ ਪਾਣੀਪਤ ਜ਼ਿਲੇ ਦੇ ਸਮਾਲਖਾ ਰੇਲਵੇ ਸਟੇਸ਼ਨ ਨੇੜੇ ਟ੍ਰੈਕ ‘ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਸ਼ਾਨ-ਏ-ਪੰਜਾਬ ਐਕਸਪ੍ਰੈਸ ਰੇਲਗੱਡੀ ਦੀ ਕਲਿੱਪ ਅੱਧ ਵਿਚਾਲੇ ਹੀ ਨਿਕਲ ਗਈ। ਜਿਸ ਕਾਰਨ ਇੰਜਣ ਸਮੇਤ ਕੁਝ ਡੱਬੇ ਅੱਗੇ ਚੱਲਦੇ ਰਹੇ, ਜਦਕਿ ਕਈ ਡੱਬੇ ਪਟੜੀ ‘ਤੇ ਹੀ ਰਹਿ ਗਏ। ਖੁਸ਼ਕਿਸਮਤੀ ਰਹੀ ਕਿ ਡੱਬੇ ਪਟੜੀ ਤੋਂ ਨਹੀਂ ਉਤਰੇ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਰੇਲਗੱਡੀ ਰੋਜ਼ਾਨਾ ਦੀ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਇਹ ਸਮਾਲਖਾ ਕੋਲ ਪਹੁੰਚੀ ਤਾਂ ਉੱਥੇ ਸ਼ੱਕੀ ਹਾਲਾਤਾਂ ‘ਚ ਕੋਚ ਨੂੰ ਕੋਚ ਨਾਲ ਜੋੜਨ ਵਾਲੀ ਕਲਿੱਪ ਅਚਾਨਕ ਟੁੱਟ ਗਈ ਅਤੇ ਟਰੇਨ ਦੇ ਦੋ ਟੁਕੜੇ ਹੋ ਗਏ। ਦੱਸ ਦੇਈਏ ਕਿ ਟਰੇਨ ਨੰਬਰ 12497 ਦੇ 8 ਡੱਬੇ ਪਿੱਛੇ ਰਹਿ ਗਏ ਸਨ।

ਇਸ ਮਗਰੋਂ ਕਾਫੀ ਦੂਰ ਜਾਣ ਤੋਂ ਬਾਅਦ ਪਾਇਲਟ ਨੇ ਟਰੇਨ ਨੂੰ ਰੋਕਿਆ। ਹਾਦਸੇ ਦੀ ਸੂਚਨਾ ਰੇਲਵੇ ਹੈਲਪਲਾਈਨ ਕੰਟਰੋਲ ਰੂਮ ਨੰਬਰ ‘ਤੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇਸ ਦੀ ਜਾਣਕਾਰੀ ਪਾਣੀਪਤ ਅਤੇ ਸੋਨੀਪਤ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਗਈ। ਤਕਨੀਕੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਜੋੜਨ ਦਾ ਕੰਮ ਸ਼ੁਰੂ ਕੀਤਾ ਗਿਆ। ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਰਕਾਰ ਰੇਲਗੱਡੀ ਦੇ ਦੋਵੇਂ ਹਿੱਸਿਆਂ ਨੂੰ ਨੇੜੇ ਲਿਆਂਦਾ ਗਿਆ ਅਤੇ ਕਲਿੱਪਾਂ ਦੀ ਮਦਦ ਨਾਲ ਦੁਬਾਰਾ ਜੋੜ ਦਿੱਤਾ ਗਿਆ। ਇਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਹਰੀ ਝੰਡੀ ਦੇ ਕੇ ਉਥੋਂ ਰਵਾਨਾ ਕੀਤਾ ਗਿਆ।

Leave a Reply

Your email address will not be published. Required fields are marked *