ਪਿਛਲੇ ਹਫ਼ਤੇ ਗਿਸਬੋਰਨ ਵਿੱਚ ਇੱਕ ਘਰ ‘ਚ ਵਾਪਰੀ ਹਥਿਆਰਬੰਦ ਲੁੱਟ ਤੋਂ ਬਾਅਦ ਗਿਰੋਹ ਨਾਲ ਸਬੰਧ ਰੱਖਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਓਪਰੇਸ਼ਨ ਕੋਟਾਰੇ ਦੇ ਚੀਫ਼ ਇੰਸਪੈਕਟਰ ਡੈਰੇਨ ਪਾਕੀ ਨੇ ਦੱਸਿਆ ਕਿ 18 ਮਾਰਚ ਨੂੰ ਇੱਕ ਵਿਅਕਤੀ ਕਥਿਤ ਤੌਰ ‘ਤੇ ਇੱਕ ਘਰ ਵਿੱਚ ਦਾਖਲ ਹੋਇਆ ਸੀ ਅਤੇ ਪਰਵਾਰਿਕ ਮੈਂਬਰਾਂ ਨੂੰ ਹਥਿਆਰਾਂ ਨਾਲ ਧਮਕਾਇਆ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਸੀ। ਪੁਲਿਸ ਨੇ ਗਿਸਬੋਰਨ ਵਿੱਚ ਇੱਕ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੂੰ ਘਰੋਂ ਇੱਕ ਹਥਿਆਰ ਵੀ ਮਿਲਿਆ ਹੈ। ਵਿਅਕਤੀ ਨੂੰ ਬੁੱਧਵਾਰ ਨੂੰ ਗਿਸਬੋਰਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ‘ਤੇ ਭਿਆਨਕ ਚੋਰੀ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਹਥਿਆਰ ਰੱਖਣ ਦੇ ਗੈਰ-ਕਾਨੂੰਨੀ ਦੋਸ਼ ਲਾਏ ਗਏ ਹਨ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।