ਪਿਛਲੇ ਸਾਲ ਆਕਲੈਂਡ ‘ਚ ਭਾਰਤੀ ਮੂਲ ਦੇ ਡੇਅਰੀ ਵਰਕਰ ਦੀ ਮੌਤ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਜਨਕ ਪਟੇਲ ਦੀ ਪਿਛਲੇ ਸਾਲ ਨਵੰਬਰ ਵਿੱਚ ਸੈਂਡਰਿੰਗਮ ਵਿੱਚ ਰੋਜ਼ ਕਾਟੇਜ ਡੇਅਰੀ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ, ਜਿਸ ਮਗਰੋਂ ਵਿਆਪਕ ਵਿਰੋਧ ਹੋਇਆ ਸੀ। ਇਸ ਹੱਤਿਆਕਾਂਡ ਮਗਰੋਂ ਦੇਸ਼ ਭਰ ਵਿੱਚ ਭਾਰਤੀ ਮੂਲ ਨਾਗਰਿਕਾਂ ਸਣੇ ਲੋਕਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਸਨ। ਸਰਕਾਰ ਤੋਂ ਹੋਰ ਸੁਰੱਖਿਆ ਦੀ ਮੰਗ ਕਰਦੇ ਹੋਏ ਡੇਅਰੀ ਵਰਕਰ ਸੜਕਾਂ ‘ਤੇ ਉਤਰ ਆਏ ਸਨ।
![](https://www.sadeaalaradio.co.nz/wp-content/uploads/2023/03/IMG-20230308-WA0002-950x499.jpg)