ਗਾਇਕਾ ਸੁਨੰਦਾ ਸ਼ਰਮਾ ਦੇ ਪ੍ਰਸੰਸਕਾਂ ਦੇ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੁਨੰਦਾ ਸ਼ਰਮਾ ਦੇ ਪਿਤਾ ਦਾ 1 ਮਾਰਚ ਨੂੰ ਦਿਹਾਂਤ ਹੋ ਗਿਆ ਸੀ। ਮੰਗਲਵਾਰ ਨੂੰ ਸੁਨੰਦਾ ਸ਼ਰਮਾ ਨੇ ਆਪਣੇ ਪਿਤਾ ਦੇ ਦਿਹਾਂਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਆਖਰੀ ਵਾਰ ਜਦੋਂ ਤੁਹਾਨੂੰ ਮੈਂ ਦੇਖਿਆ ਸੀ ਤਾਂ ਮੈਨੂੰ ਤੁਹਾਨੂੰ ਕੱਸ ਕੇ ਅਤੇ ਲੰਬੇ ਸਮੇਂ ਤੱਕ ਜੱਫੀ ਪਾਉਣੀ ਚਾਹੀਦੀ ਸੀ 💔।’’ ਜ਼ਿਕਰਯੋਗ ਹੈ ਕਿ ਗਾਇਕਾ ਦੇ ਪਿਤਾ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਦਾਖ਼ਲ ਸਨ ।