ਵੈਸਟ ਆਕਲੈਂਡ ‘ਚ ਮੋਟਰਸਾਈਕਲ ‘ਤੇ ਪੁਲਿਸ ਅੱਗੋਂ ਭੱਜਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਵਿਅਕਤੀ ਖਿਲਾਫ ਪੁਲਿਸ ਕੋਲ ਗ੍ਰਿਫਤਾਰੀ ਦੇ ਕਈ ਵਾਰੰਟ ਸਨ ਅਤੇ ਦੁਪਹਿਰ ਤੋਂ ਪਹਿਲਾਂ ਪੀਹਾ ਵਿੱਚ ਇੱਕ ਪੁਲਿਸ ਚੌਕੀ ‘ਤੇ ਉਸਦੀ ਪਛਾਣ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ ਵਿਅਕਤੀ ਗਾਰਡਨ ਰੋਡ ‘ਤੇ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ ਸੀ। ਇੱਕ ਨਿਵਾਸੀ ਦੁਆਰਾ ਬਾਈਕ ਦੀ ਸੂਚਨਾ ਦੇਣ ਤੋਂ ਤੁਰੰਤ ਬਾਅਦ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਹੁਣ ਵਿਅਕਤੀ ਅਗਲੇ ਕੁੱਝ ਹਫ਼ਤਿਆਂ ਤੱਕ ਹੈਂਡਰਸਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ ਅਤੇ ਨਸ਼ੀਲੇ ਪਦਾਰਥਾਂ, ਹਮਲਾ, ਹਥਿਆਰਾਂ ਅਤੇ ਗੱਡੀ ਚਲਾਉਣ ਦੇ ਜੁਰਮਾਂ ਦਾ ਸਾਹਮਣਾ ਕਰੇਗਾ।