ਪੰਜਾਬ ਪੁਲਿਸ ਵਿੱਚ ਸਰਕਾਰ ਨੇ ਵੱਡਾ ਫੇਰਬਦਲ ਕੀਤਾ ਹੈ। 7 ਜ਼ਿਲ੍ਹਿਆਂ ਵਿੱਚ ਤਾਇਨਾਤ 9 ਐਸਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਰਾਜਪਾਲ ਸਿੰਘ ਫਰੀਦਕੋਟ ਤੋਂ ਬਦਲ ਕੇ ਕਪੂਰਥਲਾ ਦਾ ਐਸ.ਐਸ.ਪੀ. ਲਾਇਆ ਗਿਆ ਹੈ। ਕਪੂਰਥਲਾ ਤੋਂ ਨਵਨੀਤ ਬੈਂਸ ਨੂੰ ਲੁਧਿਆਣਾ ਦਿਹਾਤੀ ਵਿੱਚ ਤਾਇਨਾਤ ਕੀਤਾ ਗਿਆ ਹੈ। ਬਠਿੰਡਾ ਦੇ ਐਸਐਸਪੀ ਜੇ ਐਲਨਚੇਜੀਅਨ ਨੂੰ ਮੋਗਾ ਭੇਜਿਆ ਗਿਆ ਹੈ।
ਗੁਲਨੀਤ ਖੁਰਾਣਾ ਬਠਿੰਡਾ ਦੇ ਐਸਐਸਪੀ ਹੋਣਗੇ। ਅਮਨੀਤ ਕੌਂਡਲ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹੋਣਗੇ। ਹਰਮਨਬੀਰ ਸਿੰਘ ਗਿੱਲ ਮੁਕਤਸਰ ਦੇ ਨਵੇਂ ਐਸ.ਐਸ.ਪੀ. ਹੋਣਗੇ। ਸਤਿੰਦਰ ਸਿੰਘ ਨੂੰ ਬਟਾਲਾ ਤੋਂ ਅੰਮ੍ਰਿਤਸਰ ਦਿਹਾਤੀ, ਭੁਪਿੰਦਰ ਸਿੱਧੂ ਨੂੰ ਫਾਜ਼ਿਲਕਾ ਤੋਂ ਮਲੇਰਕੋਟਲਾ ਅਤੇ ਅਵਨੀਤ ਕੌਰ ਸਿੱਧੂ ਨੂੰ ਮਲੇਰਕੋਟਲਾ ਤੋਂ ਫਾਜ਼ਿਲਕਾ ਭੇਜਿਆ ਗਿਆ ਹੈ।