ਆਕਲੈਂਡ ਦੇ ਮੁਰੀਵਾਈ ਵਿੱਚ ਲਾਪਤਾ ਹੋਏ ਫਾਇਰ ਫਾਈਟਰ ਦੀ ਭਾਲ ਦੌਰਾਨ ਇੱਕ ਲਾਸ਼ ਮਿਲਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਬਿਆਨ ਵਿੱਚ, ਫਾਇਰ ਅਤੇ ਐਮਰਜੈਂਸੀ ਦੇ ਮੁੱਖ ਕਾਰਜਕਾਰੀ ਕੈਰੀ ਗ੍ਰੈਗਰੀ ਨੇ ਕਿਹਾ ਕਿ ਸ਼ਹਿਰੀ ਖੋਜ ਅਤੇ ਬਚਾਅ ਟੀਮ ਅਤੇ ਪੁਲਿਸ ਨੇ ਲਾਸ਼ ਨੂੰ ਉਸ ਖੇਤਰ ਵਿੱਚ ਲੱਭਿਆ ਹੈ ਜਿੱਥੇ ਉਹ ਲਾਪਤਾ ਹੋਏ ਫਾਇਰ ਫਾਈਟਰ ਦੀ ਭਾਲ ਕਰ ਰਹੇ ਸਨ। ਗ੍ਰੈਗਰੀ ਨੇ ਕਿਹਾ ਕਿ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਕੀਤੀ ਗਈ ਹੈ, ਪਰ FENZ ਪੁਲਿਸ ਨਾਲ ਮਿਲ ਕੇ ਵਿਅਕਤੀ ਪਛਾਣ ਕਰਨ ਲਈ ਕੰਮ ਕਰੇਗਾ।
ਉਨ੍ਹਾਂ ਨੇ ਕਿਹਾ ਕਿ, “ਮੈਂ ਸਵੀਕਾਰ ਕਰਦਾ ਹਾਂ ਕਿ ਇਹ ਸਾਡੇ ਸਾਰਿਆਂ ਲਈ, ਖਾਸ ਤੌਰ ‘ਤੇ ਪਰਿਵਾਰ, ਮੁਰੀਵਾਈ ਵਲੰਟੀਅਰ ਫਾਇਰ ਬ੍ਰਿਗੇਡ ਅਤੇ ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਦੇ ਸਾਰਿਆਂ ਲਈ ਔਖਾ ਸਮਾਂ ਹੈ।” ਦੱਸ ਦੇਈਏ ਚੱਕਰਵਾਤ ਗੈਬਰੀਏਲ ਦੌਰਾਨ ਜ਼ਮੀਨ ਖਿਸਕਣ ਕਾਰਨ ਇੱਕ ਮਕਾਨ ਢਹਿ ਗਿਆ ਸੀ ਤੇ ਇਸੇ ਦੌਰਾਨ ਸਟੀਵਨਜ਼ ਅਤੇ ਉਸ ਦਾ ਸਾਥੀ ਫਸ ਗਏ ਸਨ। ਹਾਲਾਂਕਿ ਸਟੀਵਨਜ਼ ਨੂੰ ਬਚਾ ਲਿਆ ਗਿਆ ਸੀ।